ਇੱਕ ਹਿੰਦੀ ਵੈਬਸਾਈਟ ਦੀ ਖ਼ਬਰ ਮੁਤਾਬਕ ਜਦੋਂ ਰਤਨ ਟਾਟਾ ਸਿਰਫ 10 ਸਾਲ ਦੇ ਸੀ ਤਾਂ ਉਨ੍ਹਾਂ ਦੇ ਮਾਪਿਆਂ ਨੇ ਤਲਾਕ ਲੈ ਲਿਆ। ਉਨ੍ਹਾਂ ਨੇ 1962 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਟਾਟਾ ਸਮੂਹ ਨਾਲ ਕੀਤੀ। ਇਸ ਤੋਂ ਬਾਅਦ ਉਹ ਉਚਾਈਆਂ ਦੀ ਪੌੜੀ ਚੜ੍ਹਦੇ ਰਹੇ ਤੇ ਅੱਜ ਦੁਨੀਆਂ ਉਨ੍ਹਾਂ ਨੂੰ ਇੱਕ ਸਫਲ ਕਾਰੋਬਾਰੀ ਵਜੋਂ ਜਾਣਦੀ ਹੈ।
ਉਨ੍ਹਾਂ ਦਾ ਜਨਮ 28 ਦਸੰਬਰ, 1937 ਨੂੰ ਹੋਇਆ ਸੀ। ਉਨ੍ਹਾਂ ਨੇ ਮੁੰਬਈ ‘ਚ ਪੜ੍ਹਾਈ ਕੀਤੀ ਤੇ ਬਾਅਦ ‘ਚ ਕੋਰਨੈਲ ਯੂਨੀਵਰਸਿਟੀ ਤੋਂ ਇੱਕ ਆਰਕੀਟੈਕਚਰ ਬੀਐਸ ਤੇ ਹਾਰਵਰਡ ਬਿਜ਼ਨਸ ਸਕੂਲ ਤੋਂ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਕੀਤਾ। ਸਾਲ 1991 ‘ਚ ਜੇਆਰਡੀ ਟਾਟਾ ਤੋਂ ਬਾਅਦ ਰਤਨ ਟਾਟਾ ਇਸ ਗਰੁੱਪ ਦੇ 5ਵੇਂ ਚੇਅਰਮੈਨ ਬਣੇ।
ਰਤਨ ਟਾਟਾ ਦਾ ਵਿਆਹ ਕਿਉਂ ਨਹੀਂ ਹੋਇਆ: ਕਿਹਾ ਜਾਂਦਾ ਹੈ ਕਿ ਜਦੋਂ ਉਹ ਟਾਟਾ ਲਾਸ ਏਂਜਲਸ ਵਿੱਚ ਕੰਮ ਕਰਦੇ ਸੀ ਤਾਂ ਉਨ੍ਹਾਂ ਨੂੰ ਇੱਕ ਲੜਕੀ ਨਾਲ ਪਿਆਰ ਹੋ ਗਿਆ। ਰਤਨ ਟਾਟਾ ਨੇ ਉਸ ਨਾਲ ਵਿਆਹ ਕਰਾਉਣ ਬਾਰੇ ਵੀ ਸੋਚਿਆ ਸੀ, ਪਰ ਆਪਣੀ ਦਾਦੀ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਭਾਰਤ ਵਾਪਸ ਜਾਣਾ ਪਿਆ। ਰਤਨ ਟਾਟਾ ਦੇ ਮਾਤਾ-ਪਿਤਾ ਉਸ ਲੜਕੀ ਦੇ ਭਾਰਤ ਆਉਣ ਦੇ ਹੱਕ ਵਿੱਚ ਨਹੀਂ ਸੀ ਤੇ ਇਸੇ ਕਾਰਨ ਇਹ ਰਿਸ਼ਤਾ ਟੁੱਟ ਗਿਆ।