ਚੰਡੀਗੜ੍ਹ: ਪੰਥਕ ਜੱਥੇਬੰਦੀਆਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅੱਜ 70ਵੇਂ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਨਾਗਰਿਕਤਾ ਸੋਧ ਕਨੂੰਨ (ਸੀਏਏ) ਦੇ ਵਿਰੋਧ 'ਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਤਹਿਤ ਪੰਜਾਬ ਦੇ ਮੁਸਲਮਾਨਾਂ, ਇਸਾਈਆਂ, ਹਿੰਦੂਆਂ, ਦਲਿਤਾਂ ਅਤੇ ਸਿੱਖਾਂ ਨੂੰ ਆਪਣੇ ਵਿਦਿਅਕ ਅਤੇ ਵਪਾਰਕ ਅਦਾਰੇ, ਬੈਂਕ, ਪੈਟਰੋਲ ਪੰਪਾਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।
ਜੱਥੇਬੰਦੀਆਂ ਵਲੋਂ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਫ਼ਾਸ਼ੀਵਾਦੀ ਅਤੇ ਫੁੱਟ-ਪਾਊ ਫ਼ੈਸਲਿਆਂ ਨੂੰ ਰੱਦ ਕਰਨ ਦੀ ਅਪੀਲ ਕਰਦਿਆਂ ਪੰਜਾਬ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਜੱਥੇਬੰਦੀਆਂ ਮੁਤਾਬਕ ਬੰਦ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ, ਲੋਕ ਮਾਰੂ ਕਾਨੂੰਨਾਂ ਤੇ ਸੰਵਿਧਾਨਕ ਧੱਕੇਸ਼ਾਹੀਆਂ ਵਿਰੋਧ 'ਚ ਹੈ। ਉਨ੍ਹਾਂ ਮੁਤਾਬਕ ਸੀਏਏ ਵਿਰੁੱਧ ਦੇਸ਼ ਭਰ 'ਚ ਉੱਠੀ ਲੋਕ ਲਹਿਰ ਨੂੰ ਡੰਡੇ ਜਾਂ ਗੋੋਲੀਆ ਦੇ ਜ਼ੋਰ ਨਾਲ ਦਬਾ ਲੈਣ ਦਾ ਭਰਮ ਮੋਦੀ ਸਰਕਾਰ ਪਾਲੀ ਬੈਠੀ ਹੈ, ਜਿਸ ਨੂੰ ਗਲਤ ਸਾਬਿਤ ਕੀਤਾ ਜਾਵੇਗਾ।
ਪੰਜਾਬ ਬੰਦ ਦਾ ਅਸਰ ਮੋਗਾ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮੋਗਾ ਦੇ ਕਸਬਾ ਕੋਟ ਈਸੇ ਖਾਂ 'ਚ ਬਾਜ਼ਾਰ ਬੰਦ ਕਰਵਾ ਦਿੱਤੇ ਗਏ। ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ 'ਚ ਭਾਰੀ ਪੁਲਿਸ ਬੱਲ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਂਵੀ ਘਟਨਾ ਤੋਂ ਬਚਿਆ ਜਾ ਸਕੇ। ਉੱਧਰ ਜਲੰਧਰ 'ਚ ਕਿਤੇ ਵੀ ਬੰਦ ਨਹੀਂ ਹੈ।
ਫ਼ਰੀਦਕੋਟ 'ਚ ਵੀ ਪੰਜਾਬ ਬੰਦ ਦਾ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ। ਆਮ ਦਿਨਾਂ ਦੀ ਤਰ੍ਹਾਂ ਸਾਰੇ ਕੰਮ ਕਾਜ ਜਾਰੀ ਹਨ। ਸਿਰਫ ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਰੀਦਕੋਟ ਦਾ ਮੈਨ ਚੌਕ ਜਾਮ ਕੀਤਾ ਗਿਆ ਹੈ। ਉੱਧਰ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਵਲੋਂ ਮੁਸਲਿਮ ਭਾਈਚਾਰੇ ਨਾਲ ਇੱਕਠੇ ਹੋ ਕੇ ਹਾਈਵੇਅ ਜਾਮ ਕੀਤਾ ਗਿਆ। ਇਸ ਦੌਰਾਨ ਜਾਮ ਖੁਲਵਾਉਣ ਸਮੇਂ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ 'ਚ ਧੱਕਾ-ਮੁੱਕੀ ਵੀ ਹੋ ਗਈ।
ਅੰਮ੍ਰਿਤਸਰ 'ਚ ਵੀ ਸਾਰੇ ਧਰਮਾਂ ਦੇ ਲੋਕਾਂ ਵਲੋਂ ਇਕੱਠੇ ਹੋ ਕੇ ਰੋਸ ਮਾਰਚ ਕੱਢਿਆ ਗਿਆ, ਜਿਸ ਨਾਲ ਆਮ ਜਨ-ਜੀਵਨ ਵੀ ਕਾਫ਼ੀ ਪ੍ਰਭਾਵਿਤ ਹੋਇਆ। ਨਾਲ ਹੀ ਕਿਸੇ ਵੀ ਅਣਸੁਖਾਂਵੀ ਘਟਨਾ ਤੋਂ ਬਚਣ ਲਈ ਹਰ ਚੋਰਾਹੇ 'ਤੇ ਪੁਲਿਸ ਬੱਲ ਤਾਇਨਾਤ ਕੀਤੇ ਗਏ।
ਪੰਥਕ ਜੱਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ
ਏਬੀਪੀ ਸਾਂਝਾ
Updated at:
25 Jan 2020 10:38 AM (IST)
ਪੰਥਕ ਜੱਥੇਬੰਦੀਆਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅੱਜ 70ਵੇਂ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਨਾਗਰਿਕਤਾ ਸੋਧ ਕਨੂੰਨ (ਸੀਏਏ) ਦੇ ਵਿਰੋਧ 'ਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਵੇਖੋ ਬੰਦ ਦੀਆਂ ਕੁਝ ਹੋਰ ਤਸਵੀਰਾਂ।
- - - - - - - - - Advertisement - - - - - - - - -