ਨਵੀਂ ਦਿੱਲ: ਟੂਲਕਿਟ ਮਾਮਲੇ ਵਿੱਚ ਟਵਿੱਟਰ ਇੰਡੀਆ ਨੂੰ ਦਿੱਲੀ ਪੁਲਿਸ ਦੇ ਨੋਟਿਸ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀ ਦਾ ਯੂਐਸ ਹੈੱਡਕੁਆਰਟਰ ਸਰਗਰਮ ਹੋ ਗਿਆ ਹੈ। ਦਿੱਲੀ ਪੁਲਿਸ ਦੇ ਅਧਿਕਾਰੀ ਸੋਮਵਾਰ ਨੂੰ ਟਵਿੱਟਰ ਦਫਤਰ ਪਹੁੰਚੇ ਸੀ। ਇਸ ਤੋਂ ਬਾਅਦ ਟਵਿੱਟਰ ਨੇ ਇਹ ਮਾਮਲਾ ਗਲੋਬਲ ਡਿਪਟੀ ਜਨਰਲ ਕਾਉਂਸਲ ਤੇ ਕਾਨੂੰਨੀ ਵੀਪੀ ਜਿੰਮ ਬੇਕਰ ਨੂੰ ਸੌਂਪਿਆ ਹੈ। ਬੇਕਰ ਨੇ ਯੂਐਸ ਦੀ ਜਾਂਚ ਏਜੰਸੀ ਐਫਬੀਆਈ ਨਾਲ ਵੀ ਕੰਮ ਕੀਤਾ ਹੈ।


 


ਸੂਤਰਾਂ ਦੇ ਹਵਾਲੇ ਨਾਲ ਟਾਈਮਜ਼ ਆਫ ਇੰਡੀਆ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਟਵਿੱਟਰ ਕੰਪਨੀ ਇਸ ਮਾਮਲੇ ਬਾਰੇ ਅਮਰੀਕੀ ਸਰਕਾਰ ਕੋਲ ਵੀ ਜਾ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਇੱਕੋ ਤੇ ਚੰਗੀ ਗੱਲ ਇਹ ਹੈ ਕਿ ਟਵਿੱਟਰ ਇੰਡੀਆ ਦਫਤਰ ਕੋਰੋਨਾ ਵਿੱਚ ਵਿਗੜਦੀ ਸਥਿਤੀ ਕਾਰਨ ਬੰਦ ਹੋ ਗਿਆ ਹੈ। ਹੁਣ ਯੂਐਸ ਦੇ ਹੈੱਡਕੁਆਰਟਰ ਨੇ ਇਸ ਮਾਮਲੇ ਵਿੱਚ ਦਖਲ ਦਿੱਤਾ ਹੈ। ਟਵਿੱਟਰ ਦਾ ਮੁੱਖ ਦਫਤਰ ਭਾਰਤ ਅਧਾਰਤ ਦਫਤਰ ਦੇ ਸੰਪਰਕ ਵਿੱਚ ਹੈ।


 


ਟਵਿੱਟਰ ਹੈੱਡਕੁਆਟਰ ਵਿੱਚ ਨੋਟਿਸ ਮਗਰੋਂ ਤਣਾਅ
ਟਵਿੱਟਰ ਉਦੋਂ ਤੋਂ ਹੀ ਕੇਂਦਰ ਸਰਕਾਰ ਦੇ ਨਿਸ਼ਾਨੇ 'ਤੇ ਰਿਹਾ ਹੈ ਜਦੋਂ ਤੋਂ ਉਸ ਨੇ ਭਾਜਪਾ ਨੇਤਾਵਾਂ ਦੀ ਪੋਸਟ ਨੂੰ ਮੈਨੀਪੁਲੇਟਿਡ ਮੀਡੀਆ (ਤੋੜ-ਮਰੋੜ ਕੇ ਪੇਸ਼ ਕੀਤਾ ਮੀਡੀਆ) ਸ਼ਬਦ ਨਾਲ ਟੈਗ ਕੀਤਾ ਸੀ। ਹੁਣ ਦਿੱਲੀ ਪੁਲਿਸ ਟੂਲਕਿੱਟ ਜਾਂਚ ਦੇ ਸਬੰਧ ਵਿਚ ਦਿੱਲੀ ਤੇ ਗੁੜਗਾਉਂ ਵਿੱਚ ਟਵਿੱਟਰ ਦਫਤਰਾਂ ਵਿੱਚ ਵੀ ਗਈ ਹੈ।


 


ਸੂਤਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਨੋਟਿਸ ਦਿੱਤੇ ਜਾਣ ਤੋਂ ਬਾਅਦ ਟਵਿੱਟਰ ਹੈੱਡਕੁਆਰਟਰ ਵਿੱਚ ਤਣਾਅ ਦਾ ਮਾਹੌਲ ਸੀ। ਪੁਲਿਸ ਦੀ ਕਾਰਵਾਈ ਤੁਰੰਤ ਹੈੱਡਕੁਆਰਟਰ ਨੂੰ ਸੂਚਿਤ ਕਰ ਦਿੱਤੀ ਗਈ, ਉਸ ਵੇਲੇ ਅਮਰੀਕਾ ਵਿੱਚ ਸਵੇਰ ਨਹੀਂ ਸੀ।


 


ਦਿੱਲੀ ਪੁਲਿਸ ਦੀ ਵਿਸ਼ੇਸ਼ ਸੈੱਲ ਟੂਲਕਿੱਟ ਤੇ ਮੈਨੀਪੁਲੇਟਿਡ ਮੀਡੀਆ ਮਾਮਲੇ ਦੀ ਜਾਂਚ ਕਰ ਰਹੇ ਹਨ। ਦਿੱਲੀ ਪੁਲਿਸ ਨੇ ਕਿਹਾ ਕਿ ਜਿਸ ਸ਼ਿਕਾਇਤ ਦੀ ਅਸੀਂ ਜਾਂਚ ਕਰ ਰਹੇ ਹਾਂ, ਉਸ ਵਿੱਚ ਸਾਨੂੰ ਟਵਿੱਟਰ ਤੋਂ ਸਪੱਸ਼ਟੀਕਰਨ ਦੀ ਲੋੜ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਟਵਿੱਟਰ ਕੋਲ ਕੁਝ ਜਾਣਕਾਰੀ ਹੈ, ਜਿਸ ਬਾਰੇ ਅਸੀਂ ਨਹੀਂ ਜਾਣਦੇ। ਟਵਿੱਟਰ ਉਨ੍ਹਾਂ ਨੂੰ ਸ਼੍ਰੇਣੀਬੱਧ ਦੱਸ ਰਿਹਾ ਹੈ, ਪਰ ਉਹ ਸਾਡੀ ਜਾਂਚ ਲਈ ਜ਼ਰੂਰੀ ਹਨ। ਅਸੀਂ ਸੱਚਾਈ ਨੂੰ ਜਾਣਨਾ ਚਾਹੁੰਦੇ ਹਾਂ।