ਨਵੀਂ ਦਿੱਲੀ: ਆਪਣੇ ਸਮੇਂ ਤੋਂ 10 ਦਿਨ ਦੀ ਦੇਰੀ ਨਾਲ ਚੱਲ ਰਹੀਆਂ ਮਾਨਸੂਨ ਹਵਾਵਾਂ ਨੇ ਹੁਣ ਰਫ਼ਤਾਰ ਫੜ ਲਈ ਹੈ। ਸ਼ਨੀਵਾਰ ਨੂੰ ਮਾਨਸੂਨ ਨੇ ਤੇਲੰਗਾਨਾ, ਓੜੀਸ਼ਾ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਾਨਸੂਨ ਹਵਾਵਾਂ 20 ਸੂਬਿਆਂ ਤਕ ਪਹੁੰਚ ਗਈਆਂ ਹਨ ਜਦਕਿ ਦੇਸ਼ ਦੇ ਨੌਂ ਸੂਬਿਆਂ ਦੇ ਲੋਕ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ।
ਹਾਲਾਂਕਿ, ਪੰਜਾਬ ਵਿੱਚ ਹਾਲੇ ਮੌਨਸੂਨ ਹਵਾਵਾਂ ਪੁੱਜਣ ਨੂੰ ਹਾਲੇ ਸਮਾਂ ਲੱਗੇਗਾ ਪਰ ਇਸ ਦੌਰਾਨ ਮੌਸਮ ਵਿਭਾਗ ਨੇ ਇੱਥੇ ਐਤਵਾਰ ਵਾਲੇ ਦਿਨ ਮੀਂਹ ਦੀ ਪੇਸ਼ੀਨਗੋਈ ਕੀਤੀ ਸੀ। ਇਸ ਦੇ ਨਾਲ ਹੀ ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਜੰਮੂ-ਕਸ਼ਮੀਰ ਵਿੱਚ ਗਰਜ ਤੇ ਚਮਕ ਨਾਲ ਕਣੀਆਂ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ ਪੱਛਮੀ ਰਾਜਸਥਾਨ ਤੋਂ ਟਰਫ ਲਾਈਲ ਬੰਗਾਲ ਦੀ ਖਾੜੀ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਇਸ ਕਾਰਨ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਤੇ ਬੰਗਾਲ ਤਕ ਘੱਟ ਦਬਾਅ ਕਾਰਨ ਚੰਗੇ ਮੀਂਹ ਦੇ ਆਸਾਰ ਹਨ।
ਦੇਸ਼ ਦੇ 20 ਸੂਬਿਆਂ 'ਚ ਪੁੱਜੀ ਮਾਨਸੂਨ, 9 ਨੂੰ ਹਾਲੇ ਇੰਤਜ਼ਾਰ
ਏਬੀਪੀ ਸਾਂਝਾ
Updated at:
23 Jun 2019 02:31 PM (IST)
ਪੰਜਾਬ ਵਿੱਚ ਹਾਲੇ ਮੌਨਸੂਨ ਹਵਾਵਾਂ ਪੁੱਜਣ ਨੂੰ ਹਾਲੇ ਸਮਾਂ ਲੱਗੇਗਾ ਪਰ ਇਸ ਦੌਰਾਨ ਮੌਸਮ ਵਿਭਾਗ ਨੇ ਇੱਥੇ ਐਤਵਾਰ ਵਾਲੇ ਦਿਨ ਮੀਂਹ ਦੀ ਪੇਸ਼ੀਨਗੋਈ ਕੀਤੀ ਸੀ। ਇਸ ਦੇ ਨਾਲ ਹੀ ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਜੰਮੂ-ਕਸ਼ਮੀਰ ਵਿੱਚ ਗਰਜ ਤੇ ਚਮਕ ਨਾਲ ਕਣੀਆਂ ਪੈਣ ਦੀ ਸੰਭਾਵਨਾ ਹੈ।
- - - - - - - - - Advertisement - - - - - - - - -