ਚੰਡੀਗੜ੍ਹ : ਸ੍ਰੀ ਗਣੇਸ਼ ਟ੍ਰੇਡਿੰਗ ਕੰਪਨੀ ਮੱਖੂ ਦੇ ਫੜ੍ਹ 'ਤੇ ਫਸਲ ਵੇਚਣ ਆਏ ਦੋ ਕਿਸਾਨਾਂ ਬਲਵੀਰ ਸਿੰਘ ਤੇ ਗੁਰ ਅਵਤਾਰ ਸਿੰਘ ਵਾਸੀ ਸਰਹਾਲੀ ਨੇ ਬੀਤੀ ਰਾਤ ਦਸ ਵਜੇ ਫਰਮ ਦੇ ਕਰਿੰਦਿਆਂ ਨੂੰ ਗੱਟਿਆਂ 'ਚ ਵੱਧ ਬਾਸਮਤੀ ਤੋਲਦੇ ਸਮੇਂ ਕਾਬੂ ਕਰ ਲਿਆ।
ਮੌਕੇ 'ਤੇ ਪੁੱਜੇ ਮਾਰਕਿਟ ਕਮੇਟੀ ਦੇ ਲੇਖਾਕਾਰ ਨਛੱਤਰ ਸਿੰਘ ਲਹਿਰਾ, ਮੰਡੀ ਸੁਪਰਵਾਈਜ਼ਰ ਰਮੇਸ਼ ਕਾਲੜਾ, ਕਿਸਾਨ ਸੰਘਰਸ਼ ਕਮੇਟੀ ਪਨੂੰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ ਤੇ ਹੋਰ ਆਗੂਆਂ ਤੋਂ ਇਲਾਵਾ ਫਰਮ ਦੇ ਮਾਲਕ ਦਰਸ਼ਨ ਲਾਲ ਆਹੂਜਾ ਦੀ ਹਾਜ਼ਰੀ 'ਚ ਜਦੋਂ ਤੋਲ ਚੈੱਕ
ਕੀਤਾ ਗਿਆ ਤਾਂ ਇਕ ਤੋਂ ਡੇਢ ਕਿੱਲੋ ਤਕ ਵਜ਼ਨ ਵੱਧ ਨਿਕਲਿਆ। ਆੜ੍ਹਤੀ ਚੌਧਰੀ ਸੰਜੇ ਅਤੇ ਉਸ ਦੇ ਸਾਥੀ ਮਜ਼ਦੂਰ ਫ਼ਰਾਰ ਹੋ ਗਏ।