ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਤਿੰਨ ਦਿਨਾਂ ਖੇਤੀ ਵਿਕਾਸ ਮੇਲੇ ਲਾਇਆ ਜਾ ਰਿਹਾ ਹੈ। 16 ਮਾਰਚ ਤੋਂ ਸ਼ੁਰੂ ਹੋ ਰਹੇ ਖੇਤੀ ਮੇਲਾ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਮਾਰਚ ਨੂੰ ਕਰਨਗੇ। ਇਸ ਦਾ ਉਦੇਸ਼ ਆਧੁਨਿਕ ਤਕਨੀਕ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਦੋ ਰਾਜਾਂ ਦੇ ਮੰਤਰੀ ਤੇ ਛੇ ਰਾਜਾਂ ਦੇ ਖੇਤੀ ਮੰਤਰੀ ਸ਼ਾਮਲ ਹੋਣਗੇ। ਮੇਲੇ ਵਿੱਚ 600 ਤੋਂ ਵੱਧ ਸਟਾਲ ਲਾਏ ਜਾਣਗੇ। ਇਨ੍ਹਾਂ ਵਿੱਚ ਖੇਤੀ ਨਾਲ ਸਬੰਧਤ ਸਾਜ਼ੋ-ਸਾਮਾਨ ਹੋਵੇਗਾ। ਇਹ ਮੇਲਾ ਪੂਸਾ ਕੰਪਲੈਕਸ ਵਿੱਚ ਲੱਗੇਗਾ ਤੇ ਇਸ ਦੀ ਸ਼ੁਰੂਆਤ 16 ਮਾਰਚ ਤੋਂ ਹੋਵੇਗੀ। ਪ੍ਰਧਾਨ ਮੰਤਰੀ ਇਸ ਤੋਂ ਅਗਲੇ ਦਿਨ ਮੇਲੇ ਦਾ ਰਸਮੀ ਉਦਘਾਟਨ ਕਰਨਗੇ। ਇਸ ਮੌਕੇ ਉਹ ਕਿਸਾਨਾਂ ਨੂੰ ਸੰਬੋਧਨ ਕਰਨਗੇ।

ਮੋਦੀ ਜੈਵਿਕ ਖੇਤੀ ਨਾਲ ਸਬੰਧਤ ਪੋਰਟਲ ਦੀ ਸ਼ੁਰੂਆਤ ਕਰਨਗੇ ਤੇ 25 ਖੇਤੀ ਵਿਗਿਆਨ ਕੇਂਦਰਾਂ ਦਾ ਨੀਂਹ ਪੱਥਰ ਰੱਖਣਗੇ। ਖੇਤੀ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿ ਇਸ ਮੌਕੇ ਅਗਾਂਹਵਧੂ ਕਿਸਾਨਾਂ ਨੂੰ ਕ੍ਰਿਸ਼ੀ ਕਰਮਨ ਐਵਾਰਡ ਤੇ ਪੰਡਤ ਦੀਨ ਦਿਆਲ ਪੁਰਸਕਾਰ ਨਾਲ ਸਨਮਾਨਿਤ ਕਰਨਗੇ।