ਅੰਮ੍ਰਿਤਸਰ: ਕਿਸਾਨੀ ਅੰਦਲਨ ਨੇ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਹਨ। ਇਸ ਅੰਦੋਲਨ ਨੇ ਦਿਨ ਤਿਉਹਾਰ ਹਰ ਇੱਕ ਚੀਜ਼ ਦਾ ਰੁਝਾਨ ਬਦਲ ਦਿੱਤਾ ਹੈ। ਵਿਆਹਾਂ ਸ਼ਾਦੀਆਂ ਵਿੱਚ ਵੀ ਲੋਕ ਕਿਸਾਨ ਯੂਨੀਅਨਾਂ ਦੇ ਝੰਡੇ ਲੈ ਜਾਂਦੇ ਵਿਖ ਰਹੇ ਹਨ। ਬੱਸ-ਗੱਡੀਆਂ ਤੇ ਟਰੈਕਟਰਾਂ ਆਦਿ ਤੇ ਹਰ ਥਾਂ ਕਿਸਾਨ ਅੰਦਲਨ ਸਬੰਧੀ ਝੰਡੇ ਤੇ ਨਾਅਰੇ ਲਿਖੇ ਹੋਏ ਮਿਲਦੇ ਹਨ। ਇਸ ਤਰ੍ਹਾਂ ਬਸੰਤ ਪੰਚਮੀ ਵੀ ਕਿਸਾਨੀ ਅੰਦੋਲਨ ਦੇ ਅਸਰ ਤੋਂ ਵਾਂਝੀ ਨਹੀਂ ਰਹੀ। ਅੰਮ੍ਰਿਤਸਰ ਦੇ ਇੱਕ ਪਤੰਗਬਾਜ਼ ਨੇ ਕਿਸਾਨੀ ਨਾਲ ਜੁੜੇ ਕੁਝ ਪਤੰਗ ਤਿਆਰ ਕੀਤੇ ਹਨ।

ਜਗਮੋਹਨ ਕਨੌਜੀਆ ਨੇ ਪਤੰਗਾਂ ਉਪਰ ਖੇਤੀ ਕਰਦੇ ਕਿਸਾਨਾਂ ਦੀਆਂ ਤਸਵੀਰਾਂ ਤੇ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ ਲਿਖੇ ਹਨ। ਉਹ ਪਤੰਗਾ ਨੂੰ ਤਿਆਰ ਕਰਕੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ।

ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਜਗਮੋਹਨ ਕਨੌਜੀਆ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਵੱਡੇ ਪੱਧਰ ਤੇ ਅਜਿਹੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਸੀ ਤੇ ਇਸ ਵਾਰ ਬਸੰਤ ਪੰਚਮੀ ਮੌਕੇ ਵੀ ਉਨਾਂ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਪਤੰਗਾਂ ਤਿਆਰ ਕੀਤੀਆਂ ਹਨ।

ਕਨੌਜਿਆਂ ਨੇ ਕਿਹਾ ਕਿ "ਬਕਾਇਦਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ। ਜਦੋਂ ਇਹ ਪਤੰਗਾਂ ਅਸਮਾਨੀ ਉਡਣਗੀਆਂ ਤਾਂ ਕਿਸਾਨਾਂ ਦੇ ਹੌਂਸਲੇ ਬੁਲੰਦ ਹੋਣਗੇ।"