ਨਵੀਂ ਦਿੱਲੀ: ਸਾਵਣ ਦੇ ਮਹੀਨੇ 'ਚ ਦਿੱਲੀ (Delhi Weather) ਵਾਸੀ ਗਰਮੀ ਤੋਂ ਪਰੇਸ਼ਾਨ ਨਜ਼ਰ ਆ ਰਹੇ ਹਨ। ਰਾਜਧਾਨੀ ਦਿੱਲੀ ਦੀ ਗਰਮੀ (Delhi Heat) ਇੱਕ ਵਾਰ ਫਿਰ ਰਿਕਾਰਡ ਬਣਾਉਂਦੀ ਨਜ਼ਰ ਆ ਰਹੀ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 28 ਡਿਗਰੀ ਦੇ ਆਸਪਾਸ ਰਹੇਗਾ। ਅੱਜ ਦਿੱਲੀ (Rain in Delhi) ਵਿੱਚ ਸੂਰਜ ਤੇ ਬੱਦਲਾਂ ਦੀ ਆਪਸੀ ਖੇਡ ਜਾਰੀ ਰਹੇਗੀ। ਹਾਲਾਂਕਿ, ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ।


ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਿਕਾਰਡ ਤਾਪਮਾਨ (High temperatures) ਦਰਜ ਕੀਤਾ ਗਿਆ ਸੀ। ਮੰਗਲਵਾਰ ਦਾ ਦਿਨ 38 ਡਿਗਰੀ ਸੈਲਸੀਅਸ ਤਾਪਮਾਨ ਪਿਛਲੇ 10 ਸਾਲਾਂ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਦਿੱਲੀ ਦਾ ਮੌਸਮ ਮੋੜ ਲੈ ਸਕਦਾ ਹੈ।


ਮੌਸਮ ਵਿਭਾਗ ਦੀ ਮੰਨੀਏ ਤਾਂ ਮੰਗਲਵਾਰ ਸਵੇਰੇ ਸੂਰਜ ਦੀ ਤਪਸ ਕਾਫੀ ਤੇਜ਼ ਸੀ ਤੇ ਦੁਪਹਿਰ ਨੂੰ ਤਪਦੀ ਧੁੱਪ ਨੇ ਲੋਕਾਂ ਨੂੰ ਦੁਖੀ ਕੀਤਾ। ਤੇਜ਼ ਧੁੱਪ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਆਉਣ ਤੋਂ ਬਚਦੇ ਨਜ਼ਰ ਆਏ। ਇਸ ਦੇ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਪੀਣ ਵਾਲੇ ਪਦਾਰਥਾਂ ਦਾ ਸਹਾਰਾ ਲੈਂਦੇ ਹੋਏ ਦੇਖਿਆ ਗਿਆ।


ਪਿਛਲੇ 24 ਘੰਟਿਆਂ ਵਿੱਚ ਹਵਾ ਵਿੱਚ ਨਮੀ ਦਾ ਪੱਧਰ ਵੱਧ ਤੋਂ ਵੱਧ 83 ਪ੍ਰਤੀਸ਼ਤ ਸੀ। ਨਮੀ ਦੇ ਕਾਰਨ ਲੋਕਾਂ ਦੇ ਸਰੀਰ ਤੋਂ ਪਸੀਨਾ ਆਉਂਦਾ ਰਿਹਾ ਤੇ ਚਿਪਚਿਪੀ ਗਰਮੀ ਬਣੀ ਰਹੀ। ਇਸ ਕਾਰਨ ਲੋਕ ਆਪਣੇ ਘਰਾਂ ਵਿੱਚ ਦੁਬਕੇ ਬੈਠੇ ਰਹੇ।


ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 19 ਅਗਸਤ ਲਈ ਯੈਲੋ ਅਲਰਟ ਤੇ 20 ਅਗਸਤ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Petrol-Diesel Price Today 18 August 2021: ਮਹੀਨੇ ਬਾਅਦ ਸਸਤਾ ਹੋਇਆ ਡੀਜ਼ਲ, ਜਾਣੋ ਅੱਜ ਕੀ ਹੈ ਪੈਟਰੋਲ ਤੇ ਡੀਜ਼ਲ ਦੇ ਭਾਅ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904