Delhi Weather News: ਦਿੱਲੀ NCR 'ਚ ਅਗਲੇ ਦੋ ਘੰਟਿਆਂ ਵਿੱਚ ਮੌਸਮ ਦਾ ਪੈਟਰਨ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਤੂਫਾਨ ਆਉਣ ਦੀ ਸੰਭਾਵਨਾ ਹੈ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਪੱਛਮੀ ਦਿੱਲੀ ਦੇ ਨਾਲ-ਨਾਲ ਰਾਜਧਾਨੀ ਦੇ ਦੱਖਣ ਅਤੇ ਦੱਖਣ-ਪੱਛਮੀ ਖੇਤਰਾਂ ਵਿੱਚ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।


ਦਿੱਲੀ ਦੇ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ (RWFC) ਮੁਤਾਬਕ, ਦਿੱਲੀ ਦੇ ਨਾਲ-ਨਾਲ ਰਾਜਧਾਨੀ ਨਾਲ ਲੱਗਦੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ।


ਮੌਸਮ ਵਿਭਾਗ ਮੁਤਾਬਕ ਹਰਿਆਣਾ ਦੇ ਰੋਹਤਕ, ਭਿਵਾਨੀ, ਚਰਖੀ ਦਾਦਰੀ, ਮਤਨਹੇਲ, ਝੱਜਰ, ਫਾਰੂਖਨਗਰ, ਕੋਸਲੀ, ਸੋਹਾਣਾ, ਰੇਵਾੜੀ, ਪਲਵਲ, ਬਾਵਲ, ਨੂਹ, ਔਰੰਗਾਬਾਦ, ਹੋਡਲ ਵਿੱਚ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਹਥਰਥ ਦੇ ਸਿਕੰਦਰ ਰਾਓ 'ਚ ਵੀ ਅਜਿਹਾ ਹੀ ਮੌਸਮ ਹੋ ਸਕਦਾ ਹੈ। ਰਾਜਸਥਾਨ ਦੇ ਭਿਵੜੀ ਵਿੱਚ ਮੀਂਹ ਅਤੇ ਗਰਜ ਦੀ ਸੰਭਾਵਨਾ ਹੈ।


ਦੱਸ ਦੇਈਏ ਕਿ ਇਨ੍ਹੀਂ ਦਿਨੀਂ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਕੜਾਕੇ ਦੀ ਗਰਮੀ ਦਾ ਪ੍ਰਕੋਪ ਲੋਕਾਂ ਨੂੰ ਝੁਲਸ ਰਿਹਾ ਹੈ। ਵੈਸਟਰਨ ਡਿਸਟਰਬੈਂਸ ਦੇ ਚੱਲਦੇ ਹਾਲ ਹੀ ਵਿੱਚ ਹੋਈ ਛੁੱਟੜ ਬਾਰਿਸ਼ ਨੇ ਲੋਕਾਂ ਨੂੰ ਥੋੜੀ ਦੇਰ ਲਈ ਰਾਹਤ ਦਿੱਤੀ, ਪਰ ਭਾਰੀ ਨਮੀ ਅਤੇ ਤੇਜ਼ ਧੁੱਪ ਕਾਰਨ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ।


ਇਸ ਵਾਰ ਮੌਸਮ ਵਿਭਾਗ ਨੇ ਕੇਰਲ ਵਿੱਚ ਮਾਨਸੂਨ ਦੇ ਜਲਦੀ ਆਉਣ ਦੀ ਗੱਲ ਕਹੀ ਸੀ। ਇਹ ਦੇਖਣਾ ਹੋਵੇਗਾ ਕਿ ਉੱਤਰੀ ਭਾਰਤ ਵਿੱਚ ਇਸ ਦਾ ਕੀ ਪ੍ਰਭਾਵ ਪੈਂਦਾ ਹੈ।


ਇਸ ਦੇ ਨਾਲ ਹੀ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਕੜਾਕੇ ਦੀ ਗਰਮੀ ਕਾਰਨ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਦੀ ਹਾਲਤ ਵੀ ਖਰਾਬ ਹੈ। ਪਸ਼ੂਆਂ ਨੂੰ ਗਰਮੀ ਦੇ ਕਹਿਰ ਤੋਂ ਬਚਾਉਣ ਲਈ ਦਿੱਲੀ ਦੇ ਚਿੜੀਆਘਰ ਵਿੱਚ ਵਾਟਰ ਕੂਲਰ ਦੇ ਨਾਲ-ਨਾਲ ਆਈਸ ਕਿਊਬ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਅਮਰੀਕਨ ਰੈਪਰ Drake ਨੇ Sidhu Moose Wala ਦੀ ਮੌਤ 'ਤੇ ਪ੍ਰਗਟਾਇਆ ਦੁੱਖ, ਮਾਂ ਨਾਲ ਸ਼ੇਅਰ ਕੀਤੀ ਤਸਵੀਰ