ਵੇਰਕਾ ਦੇ ਇਸ ਪੈਕਟ ਦਾ ਦੁੱਧ 2 ਰੁਪਏ ਲੀਟਰ ਹੋਇਆ ਸਸਤਾ
ਏਬੀਪੀ ਸਾਂਝਾ | 31 Jan 2018 11:57 AM (IST)
ਚੰਡੀਗੜ੍ਹ:ਵੇਰਕਾ ਨੇ ਆਪਣੇ ਵੇਰਕਾ ਡਬਲ ਟੋਨਡ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲਿਟਰ ਘੱਟ ਕਰਨ ਦਾ ਐਲਾਨ ਕੀਤਾ ਹੈ। ਦੁੱਧ ਦੀ ਕੀਮਤ ਹੁਣ ਪ੍ਰਤੀ ਲਿਟਰ 38 ਰੁਪਏ ਤੋਂ ਘੱਟ ਕਰ ਕੇ 36 ਰੁਪਏ ਕਰ ਦਿੱਤੀ ਗਈ ਹੈ। ਡਬਲ ਟੋਨਡ ਦੁੱਧ ਕੈਲੋਰੀ ਦੀ ਖਪਤ ’ਤੇ ਕਾਬੂ ਰੱਖਦਾ ਹੈ ਅਤੇ ਭਾਰ ਘੱਟ ਕਰਨ ’ਚ ਵੀ ਮਦਦ ਕਰਦਾ ਹੈ।