ਚੰਡੀਗੜ੍ਹ : ਮਾਨਸਾ ਬਲਾਕ ਦੇ ਪਿੰਡ ਬੁਰਜਰਾਠੀ ਵਿਚ ਪਿਛਲੇ ਕਈ ਦਿਨਾ ਤੋ ਪੀਣ ਵਾਲਾ ਪਾਣੀ ਦੀ ਸਪਲਾਈ ਨਹੀਂ ਹੋ ਰਹੀ। ਇਸ ਦੀ ਵਜ੍ਹਾ ਹੈ ਪਿੰਡ ਉੱਭੇ ਤੋ ਬੁਰਜਰਾਠੀ ਵਿਚ ਦੀ ਭਾਈਦੇਸੇ ਤੱਕ ਸੜਕ ਬਣ ਰਹੀ ਹੈ ਰਸਤੇ ਵਿਚ ਇੱਕ ਸੂਏ ਦੇ ਪੁੱਲ ਪੱਟਣ ਵੇਲੇ ਠੇਕੇਦਾਰ ਨੇ ਪਾਣੀ ਵਾਲੀ ਪਾਈਪ ਕੱਟ ਦਿੱਤੀ। ਪਾਈਪ ਕੱਟੇ ਨੂੰ 37 ਦਿਨ ਹੋ ਗਏ ਲੋਕ ਇਕੱਠੇ ਹੋਕੇ ਸਬੰਧਿਤ ਅਧਿਕਾਰੀਆਂ ਨੂੰ ਆਪਣੀ ਗੱਲ ਕਈ ਵਾਰ ਦਸ ਚੁੱਕੇ ਹਨ।




ਬੀਕੇਯੂ ਏਕਤਾ ਡਕੌਂਦਾ ਦੀ ਪਿੰਡ ਇਕਾਈ ਪ੍ਰਧਾਨ ਅਤੇ ਹੋਰ ਕਮੇਟੀ ਨੇ ਲੋਕਾਂ ਨਾਲ ਭਾਰੀ ਗਿਣਤੀ ਵਿਚ ਮਰਦ-ਔਰਤਾਂ ਨੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖ਼ਿਆਲਾ ਮਹਿੰਦਰ ਸਿੰਘ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਪਿੰਡ ਦੀ ਗਲੀ ਗਲੀ 'ਚ ਕੀਤਾ ਅਤੇ ਡਕੌਂਦਾ ਜਥੇਬੰਦੀ ਨੇ ਸਖ਼ਤ ਸ਼ਬਦਾਂ ਵਿਚ ਐਕਸ਼ਨ ਦੇ ਦਫ਼ਤਰ ਦਾ ਘਿਰਿਓ 28 ਅਕਤੂਬਰ ਦਿਨ ਨੂੰ ਕਰਨ ਦਾ ਐਲਾਨ ਕੀਤਾ ਹੈ। ਜਿੰਨਾ ਚਿਰ ਪਾਣੀ ਦੀ ਸਪਲਾਈ ਚਾਲੂ ਨਹੀਂ ਕੀਤੀ ਜਾਂਦੀ ਉਨਾ ਚਿਰ ਉੱਚ ਅਧਿਕਾਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।