ਪਟਿਆਲਾ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਕੈਪਟਨ ਸਰਕਾਰ ਇਹ ਦਾਅਵੇ ਖੋਖਲੇ ਵਿਖਾਈ ਦੇ ਰਹੇ ਹਨ। ਨਾਭਾ ਦੀ ਅਨਾਜ ਮੰਡੀ ਵਿਚ ਪਿਛਲੇ 18 ਦਿਨਾਂ ਤੋਂ ਸਰਕਾਰੀ ਖਰੀਦ ਸ਼ੁਰੂ ਨਾ ਹੋਣ 'ਤੇ ਅੱਕੇ ਕਿਸਾਨਾਂ ਨੇ ਸੜਕ 'ਤੇ ਜਾਮ ਲਾ ਦਿੱਤਾ।
ਕਿਸਾਨਾਂ ਨੇ ਨਾਭਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿਛਲੇ ਦੋ ਦਿਨਾਂ ਵਿੱਚ ਜਿੱਥੇ ਕਿਸਾਨਾਂ ਉੱਪਰ ਕੂਦਰਤ ਨੇ ਕਹਿਰ ਢਾਹਿਆ ਹੈ, ਉੱਥੇ ਸਰਕਾਰਾਂ ਨੇ ਵੀ ਕਿਸਾਨਾਂ ਦੀ ਸਾਰ ਨਾ ਲਈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਕਿਸੇ ਵੀ ਸਰਕਾਰੀ ਖਰੀਦ ਏਜੰਸੀ ਨੇ ਨਹੀਂ ਖਰੀਦਿਆ।
ਇਸ ਮੌਕੇ ਕਿਸਾਨ ਜਗਮੇਲ ਸਿੰਘ ਤੇ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਤੋਂ ਮੰਡੀ ਵਿਚ ਰੁਲ ਰਹੇ ਹਾਂ ਅਤੇ ਸਰਕਾਰ ਦਾ ਕੋਈ ਨੁਮਾਇੰਦਾ ਫ਼ਸਲ ਦੀ ਖਰੀਦ ਨਹੀਂ ਕਰ ਰਿਹਾ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਇੰਨੇ ਮਾੜੇ ਪ੍ਰਬੰਧ ਕਰਨ ਮਗਰੋਂ ਹੁਣ ਜੇਕਰ ਕੋਈ ਨੇਤਾ ਵੋਟਾਂ ਲੈਣ ਆਵੇਗਾ ਤਾਂ ਅਸੀਂ ਉਨ੍ਹਾਂ ਨੂੰ ਦੱਸਾਂਗੇ। ਇਸ ਬਾਰੇ ਜਦ ਨਾਭਾ ਦੇ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਦੋ ਦਿਨਾਂ ਤੋਂ ਮੀਂਹ ਕਾਰਨ ਬੋਲੀ ਨਹੀਂ ਹੋ ਰਹੀ ਅਤੇ ਪਰ ਭਲਕੇ ਬੋਲੀ ਸ਼ੁਰੂ ਹੋ ਜਾਵੇਗੀ।
ਕਣਕ ਦੀ ਖਰੀਦ ਨਾ ਹੋਣ ਤੋਂ ਅੱਕੇ ਕਿਸਾਨਾਂ ਨੇ ਕੀਤੀ ਸੜਕ ਜਾਮ
ਏਬੀਪੀ ਸਾਂਝਾ
Updated at:
18 Apr 2019 08:25 PM (IST)
ਪਿਛਲੇ ਦੋ ਦਿਨਾਂ ਵਿੱਚ ਜਿੱਥੇ ਕਿਸਾਨਾਂ ਉੱਪਰ ਕੂਦਰਤ ਨੇ ਕਹਿਰ ਢਾਹਿਆ ਹੈ, ਉੱਥੇ ਸਰਕਾਰਾਂ ਨੇ ਵੀ ਕਿਸਾਨਾਂ ਦੀ ਸਾਰ ਨਾ ਲਈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਕਿਸੇ ਵੀ ਸਰਕਾਰੀ ਖਰੀਦ ਏਜੰਸੀ ਨੇ ਨਹੀਂ ਖਰੀਦਿਆ।
- - - - - - - - - Advertisement - - - - - - - - -