ਬਠਿੰਡਾ: ਉਂਝ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ਼ ਹੋ ਚੁੱਕਿਆ ਹੈ ਤੇ ਸਰਕਾਰ ਨੇ ਇਸ ਬਾਬਤ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਪਰ ਫਿਰ ਵੀ ਕਰਜ਼ ਤੋਂ ਸਤਾਏ ਕਿਸਾਨਾਂ ਨੂੰ ਸਰਕਾਰ ਦੇ ਇਸ ਫੈਸਲੇ ਤੋਂ ਕੋਈ ਰਾਹਤ ਨਹੀਂ ਜਾਪਦੀ। ਇਸੇ ਕਰ ਕੇ ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ ਰੋਜ਼ਾਨਾ ਵਾਂਗ ਹੀ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਮਾਲਵਾ ਪੱਟੀ ਦੇ ਮਸ਼ਹੂਰ ਜ਼ਿਲ੍ਹਾ ਬਠਿੰਡਾ ਦਾ ਹੈ।
ਬਠਿੰਡਾ ਦੇ ਪਿੰਡ ਮੌੜ ਚੜ੍ਹਤ ਸਿੰਘ ਦੇ ਨੌਜਵਾਨ ਕਿਸਾਨ ਨੇ ਰੇਲ ਗੱਡੀ ਹੇਠ ਆ ਕੇ ਆਪਣੀ ਜਾਨ ਦੇ ਦਿੱਤੀ। 29 ਸਾਲਾ ਕਿਸਾਨ ਦੇ ਸਿਰ ਤਕਰੀਬਨ ਸਵਾ 4 ਲੱਖ ਰੁਪਏ ਦਾ ਕਰਜ਼ ਸੀ।
ਕਰਜ਼ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਅੱਜ ਸਵੇਰੇ ਉਸ ਨੇ ਮੌੜ ਦੇ ਰੇਲਵੇ ਸਟੇਸ਼ਨ 'ਤੇ ਟ੍ਰੇਨ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ।