ਪੰਜ ਦਿਨ ਧਰਨੇ ਮਾਰ ਕੇ ਵੀ ਖਾਲੀ ਹੱਥ ਪਰਤੇ ਕਿਸਾਨ
ਏਬੀਪੀ ਸਾਂਝਾ | 26 Jan 2018 07:17 PM (IST)
ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਏ ਗਏ ਆਪਣਾ ਪੰਜ ਰੋਜ਼ਾ ਧਰਨੇ ਨੂੰ ਸਮਾਪਤ ਕਰ ਲਿਆ ਹੈ ਅਤੇ ਆਪਣੇ ਅਗਲੇ ਸੰਘਰਸ਼ ਦਾ ਐਲਾਨ ਵੀ ਕਰ ਦਿੱਤਾ ਗਿਆ। 8 ਮਾਰਚ ਨੂੰ ਬਰਨਾਲਾ ਵਿੱਚ ਪੰਜਾਬ ਭਰ ਤੋਂ ਕਿਸਾਨਾਂ ਦਾ ਇਕੱਠ ਕਰ ਕੇ ਇੱਕ ਰੈਲੀ ਕਰਨ ਜਾ ਰਿਹਾ ਜਿਸ ਦਾ ਨਾਂਅ ਕਰਜ਼ਾ ਮੁਕਤੀ ਲਲਕਾਰ ਰੈਲੀ ਦਿੱਤਾ ਗਿਆ ਹੈ। ਯੂਨੀਅਨ ਨੇ ਆਉਣ ਵਾਲੀ ਸੱਤ ਫਰਵਰੀ ਨੂੰ ਪੰਜਾਬ ਭਰ ਦੀਆਂ ਸੱਤ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਪੂਰੇ ਪੰਜਾਬ ਭਰ ਵਿੱਚ ਦੋ ਘੰਟੇ ਰੋਡ ਨੂੰ ਜਾਮ ਕਰਨ ਦਾ ਐਲਾਨ ਕੀਤਾ। ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆਪਣਾ ਪੰਜ ਰੋਜ਼ਾ ਧਰਨਾ ਸਮਾਪਤ ਕਰ ਦਿੱਤਾ ਹੈ। ਯੂਨੀਅਨ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ, "ਇਹ ਧਰਨਾ ਆਪਣੀਆਂ ਮੁੱਖ ਮੰਗਾਂ ਕਿਸਾਨੀ ਕਰਜ਼ਾ ਗਊਸ਼ਾਲਾ ਦਾ ਪ੍ਰਬੰਧ ਕਰੇ ਨਸ਼ਾ ਮੁਕਤ ਪੰਜਾਬ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਅਤੇ ਹੋਰ ਕਈ ਕਿਸਾਨੀ ਮੰਗਾਂ ਅਜਿਹਾ ਹੈ ਜੋ ਪੰਜਾਬ ਸਰਕਾਰ ਨੇ ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ ਜਿਸ ਦੇ ਚੱਲਦੇ ਅਸੀਂ ਬਠਿੰਡਾ ਵਿਖੇ ਪੰਜ ਰੋਜ਼ਾ ਧਰਨਾ ਲਾਇਆ ਸੀ। ਪਰ ਨਾ ਤਾਂ ਸਰਕਾਰੀ ਅਧਿਕਾਰੀਆਂ ਨੇ ਅਤੇ ਨਾ ਹੀ ਕਿਸੇ ਮੰਤਰੀ ਨੇ ਸਾਡੀ ਕੋਈ ਗੱਲ ਸੁਣੀ ਹੁਣ ਸਾਡਾ ਅਗਲਾ ਸੰਘਰਸ਼ ਪੰਜਾਬ ਭਰ ਤੋਂ ਕਿਸਾਨ ਇਕੱਠੇ ਕਰਕੇ ਬਰਨਾਲਾ ਵਿਖੇ ਅੱਠ ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਇਕ ਰੈਲੀ ਕਰਨ ਜਾ ਰਹੇ ਹਾਂ।"