ਚੰਡੀਗੜ੍ਹ/ਨਵੀਂ ਦਿੱਲੀ: ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਮੁੜ ਸੱਤਾ ‘ਚ ਆਉਂਦੀ ਨਜ਼ਰ ਆ ਰਹੀ ਹੈ। ਰੁਝਾਨਾਂ ‘ਚ ਤ੍ਰਿਣਮੂਲ ਕਾਂਗਰਸ 200 ਸੀਟਾਂ ਤੋਂ ਵੀ ਅੱਗੇ ਚਲ ਰਹੀ ਹੈ ਜਦੋਂਕਿ ਦੂਜੇ ਪਾਸੇ ਭਾਜਪਾ 100 ਦੇ ਅੰਕੜੇ ਤੋਂ ਵੀ ਹੇਠ ਖਿਸਕ ਗਈ ਹੈ। ਇਸ ਦੇ ਨਾਲ ਹੀ ਕੋਲਕਤਾ 'ਚ ਟੀਐਮਸੀ ਵਰਕਰਾਂ ਨੇ ਜਸ਼ਨ ਮਨਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਨਾਲ ਹੀ ਸ਼ੁਰੂਆਤੀ ਰੂਝਾਨਾਂ 'ਚ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਤੋਂ ਪਿੱਛੇ ਚਲ ਰਹੀ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਵੀ ਮੁੜ ਲੀਡ ਹਾਸਲ ਕਰ ਲਈ ਹੈ।


ਪੱਛਮੀ ਬੰਗਾਲ ਤੋਂ ਆ ਰਹੇ ਚੋਣਾਂ ਦੇ ਰੋਝਾਨਾਂ ਤੋਂ ਬਾਅਦ ਖੇਤੀ ਕਾਨੂੰਨਾਂ ਖਿਲਾਫ ਮੋਰਚਿਆਂ 'ਤੇ ਬੈਠੇ ਕਿਸਾਨ ਜਥੇਬੰਦੀਆਂ ਦੇ ਆਗੂ ਬਾਗੋਬਾਗ ਹੋ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ ਤੇ ਹੁਣ ਖੇਤੀ ਕਾਨੂੰਨ ਰੱਦ ਕਰਨ ਦੀ ਤਿਆਰੀ ਕਰਨ।


ਦੱਸ ਦਈਏ ਕਿ ਪੱਛਮੀ ਬੰਗਾਲ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਕਿਸਾਨ ਆਗੂਆਂ ਨੇ ਮੋਰਚਾ ਸੰਭਾਲਿਆ ਸੀ। ਕਿਸਾਨ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਭਾਜਪਾ ਨੂੰ ਵੋਟਾਂ ਨਾ ਦੇਣ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਕੈਤ, ਬਲਬੀਰ ਸਿੰਘ ਰਾਜੇਵਾਲ ਸਣੇ ਵੱਡੀ ਗਿਣਤੀ 'ਚ ਕਿਸਾਨ ਆਗੂ ਬੰਗਾਲ ‘ਚ ਭਾਜਪਾ ਖਿਲਾਫ ਪ੍ਰਚਾਰ ਕਰਨ ਲਈ ਵੀ ਗਏ ਸੀ।


ਹੁਣ ਮਮਤਾ ਦੀ ਸੱਤਾ ਵਿਚ ਵਾਪਸੀ ਦੇ ਬਣੇ ਆਸਾਰ ਤੋਂ ਬਾਅਦ ਕਿਸਾਨ ਆਗੂ ਸਰਵਨ ਪੰਧੇਰ ਨੇ ਕਿਹਾ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਨੇ ਭਾਜਪਾ ਨੂੰ ਨਕਾਰਿਆ ਹੈ ਤੇ ਹੁਣ ਕੇਂਦਰ ਨੂੰ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ। ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਭਾਜਪਾ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ। ਭਾਜਪਾ ਨੂੰ ਨਬਜ਼ ਪਛਾਣ ਕੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।


ਦੱਸ ਦਈਏ ਕਿ ਸ਼ੁਰੂਆਤ 'ਚ ਬੀਜੇਪੀ ਨੇ ਟੀਐਮਸੀ ਨੂੰ ਕੜੀ ਟੱਕਰ ਦਿੱਤੀ ਹੁਣ ਇੱਕ ਵਾਰ ਫਿਰ ਤੋਂ ਹੌਲੀ ਹੌਲੀ ਮਮਤਾ ਦੀ ਟੀਐਮਸੀ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ। ਇਸ ਵਾਰ ਖੱਬੇ ਪੱਖੀਆਂ ਅਤੇ ਕਾਂਗਰਸ ਦੇ ਗੱਠਜੋੜ ਨੂੰ ਸਿਰਫ 2 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਦੱਸ ਦਈਏ ਕਿ ਪੱਛਮੀ ਬੰਗਾਲ ਵਿਚ 8 ਪੜਾਵਾਂ '294 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ।


ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਇਆ ਸੀ। ਉਸ ਤੋਂ ਬਾਅਦ 1, 6, 10, 17, 22 ਤੇ 26 ਅਪ੍ਰੈਲ ਨੂੰ ਵੋਟ ਪਈਆਂ। ਹੁਣ ਐਤਵਾਰ 2 ਮਈ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਮੁੜ ਸੱਤਾ ਵਿਚ ਆਉਂਦੀ ਨਜ਼ਰ ਆ ਰਹੀ ਹੈ। ਰੁਝਾਨਾਂ ਵਿਚ ਤ੍ਰਿਣਮੂਲ ਕਾਂਗਰਸ 200 ਤੋਂ ਵੱਧ ਸੀਟਾਂ 'ਤੇ ਅੱਗੇ ਹੈ ਜਦੋਂਕਿ ਭਾਜਪਾ 100 ਦੇ ਅੰਕੜੇ ਤੋਂ ਵੀ ਹੇਠ ਆ ਗਈ ਹੈ।


ਇਹ ਵੀ ਪੜ੍ਹੋ: West Bengal Election 2021 Results: ਮਮਤਾ ਨੇ ਪੱਛਮੀ ਬੰਗਾਲ 'ਚੋਂ ਕੀਤੀ ਬੀਜੇਪੀ ਆਊਟ, ਧੂੰਆਂਧਾਰ ਜਿੱਤ ਵੱਲ ਤ੍ਰਿਣਮੂਲ ਕਾਂਗਰਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904