ਪਰਾਲੀ ਨੂੰ ਅੱਗ ਲਾਉਣ ਲਈ ਕਿਸਾਨਾਂ ਨੇ ਹੱਥ ਖੜ੍ਹੇ ਕਰਕੇ ਮਤਾ ਕੀਤਾ ਪਾਸ
ਏਬੀਪੀ ਸਾਂਝਾ | 30 Sep 2017 03:17 PM (IST)
ਮਾਨਸਾ :ਝੋਨੇ ਦੀ ਪਰਾਲ਼ੀ ਸਾੜਨ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਭੀਖੀ ਬਲਾਕ ਦੇ ਪਿੰਡ ਉੱਭਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਬਲਾਕ ਪ੍ਰਧਾਨ ਰਾਜ ਸਿੰਘ ਅਕਲੀਆਂ ਦੀ ਅਗਵਾਈ ਵਿਚ ਪਿੰਡ ਦੀ ਸੱਥ ਵਿੱਚ ਰੈਲੀ ਕੀਤੀ ਗਈ। ਕਿਸਾਨਾਂ ਨੇ ਹੱਥ ਖੜ੍ਹੇ ਕਰਕੇ ਮਤਾ ਪਾਸ ਕੀਤਾ ਗਿਆ ਕਿ ਉਹ ਸਰਕਾਰ ਦੇ ਕਿਸੇ ਵੀ ਡਰਾਵੇ ਤੋਂ ਨਹੀਂ ਝੁਕਣਗੇ ਨਾ ਹੀ ਆਪਣੀ ਕਣਕ ਬੀਜਣ ਤੋ ਲੇਟ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੱਲ ਨਾ ਕੀਤਾ ਗਿਆ ਤਾਂ ਕਿਸਾਨਾਂ ਨੂੰ ਮਜਬੂਰਨ ਵੱਸ ਪਰਾਲ਼ੀ ਨੂੰ ਅੱਗ ਲਾਉਣੀ ਪਵੇਗੀ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਗਰੀਨ ਟ੍ਰਿਬਿਊਨ ਵੱਲੋਂ ਜੋ ਪ੍ਰਦੂਸ਼ਣ ਫੈਲਾਉਣ ਦੇ ਬਹਾਨੇ ਸਰਕਾਰ ਵੱਲੋਂ ਕਿਸਾਨਾਂ ਦੀ ਝੋਨੇ ਦੀ ਪਰਾਲ਼ੀ ਨੂੰ ਅੱਗ ਨਾ ਲਾਉਣ ਦੇ ਡਰਾਵੇ ਦਿੱਤੇ ਜਾ ਰਹੇ ਹਨ। ਜਿੰਨਾ ਵਿੱਚ ਖੇਤੀ ਮੋਟਰਾਂ ਦੇ ਕੁਨਨੈਸਨ ਕੱਟ ਦਿੱਤੇ ਜਾਣ ਅਤੇ ਨਹਿਰੀ ਪਾਣੀ ਦੇ ਟੈਕਸ ਮਾਮਲਾ ਲਾਇਆ ਜਾਵੇਗਾ। ਇੰਨਾ ਹੀ ਨਹੀਂ ਸਰਕਾਰ ਨੇ ਇੱਥੋਂ ਤਕ ਘਰਾਂ ਦੇ ਮੀਟਰ ਕੱਟਣ ਦੇ ਡਰਾਵੇ ਦਿੱਤੇ ਜਾ ਰਹੇ ਹਨ ਆਗੂਆਂ ਨੇ ਕਿਹਾ ਕਿ ਪੰਜਾਬ ਦੀਆ 7 ਕਿਸਾਨ ਜਥੇਬੰਦੀਆਂ ਵਲ਼ੋਂ ਪਟਿਆਲਾ ਵਿਖੇ ਧਰਨੇ ਦੌਰਾਨ ਕੀਤੇ ਐਲਾਨ ਕਿ ਝੋਨੇ ਦੀ ਪਰਾਲ਼ੀ ਦਾ ਸਰਕਾਰ ਕੋਈ ਬਦਲਵਾਂ ਪ੍ਰਬੰਧ ਕਰੇ ਜਾ ਕਿਸਾਨਾਂ ਨੂੰ ਪ੍ਰਤੀ 200 ਰੁਪਏ ਕੁਇੰਟਲ ਬੋਨਸ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਵੀ ਪ੍ਰਦੂਸ਼ਣ ਫੈਲਾਉਣ ਦੇ ਹੱਕ ਵਿਚ ਨਹੀਂ ਹਨ ਪਰ ਉਨ੍ਹਾਂ ਦੀ ਮਜਬੂਰੀ ਹੈ ਇਸ ਦਾ ਹੱਲ ਕੱਢਣ ਦੀ ਸਰਕਾਰ ਦੀ ਜ਼ੁੰਮੇਵਾਰੀ ਹੈ