ਚੰਡੀਗੜ੍ਹ:ਕਰਜ਼ੇ ਦੇ ਸਤਾਏ ਰਾਜੋਮਾਜਰਾ ਦੇ ਕਿਸਾਨ ਸੋਹਣ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਪੁਲੀਸ ਨੇ ਰਣੀਕੇ ਨਹਿਰ ਤੋਂ ਉਸ ਦੀ ਲਾਸ਼ ਬਰਾਮਦ ਕੀਤੀ ਹੈ। ਕਿਸਾਨ ਸੋਹਣ ਸਿੰਘ ਦੇ ਪੁੱਤਰ ਸਤਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਕੋਆਪਰੇਟਿਵ ਸੁਸਾਇਟੀ ਸਮੇਤ ਹੋਰ ਲੋਕਾਂ ਕੋਲੋਂ ਕਰਜ਼ ਲਿਆ ਹੋਇਆ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।
ਲੰਘੀ 25 ਸਤੰਬਰ ਨੂੰ ਉਹ ਸਵੇਰੇ ਘਰੋਂ ਚਲਾ ਗਿਆ, ਪਰ ਵਾਪਸ ਨਾ ਆਇਆ। ਇਸ ਸਬੰਧੀ ਸਬੰਧਿਤ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਗਈ ਸੀ। ਐਸਆਈ ਰਵਿੰਦਰ ਭੱਲਾ ਨੇ ਦੱਸਿਆ ਕਿ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।