ਮਾਨਸਾ : ਬੁਢਲਾਡਾ ਨੇੜਲੇ ਪਿੰਡ ਦੋਦੜਾ ਦੇ ਕਿਸਾਨ ਗੁਰਜੰਟ ਸਿੰਘ (50) ਪੁੱਤਰ ਪਿਆਰਾ ਸਿੰਘ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ। ਉਸ ਦੇ ਸਿਰ ਬੈਂਕ ਦਾ 8 ਲੱਖ ਰੁਪਏ ਕਰਜ਼ਾ ਸੀ। ਕਿਸਾਨ ਦੇ ਇਕ ਪੁੱਤਰ ਕੁਲਦੀਪ ਸਿੰਘ ਦਾ ਦੋ ਸਾਲ ਪਹਿਲਾਂ ਹਾਦਸੇ ਵਿੱਚ ਸਾਰਾ ਸਰੀਰ ਨੁਕਸਾਨਿਆ ਗਿਆ, ਜਿਸ ਦੇ ਇਲਾਜ ਲਈ ਕਿਸਾਨ ਨੂੰ ਆਪਣੀ ਦੋ ਏਕੜ ਜ਼ਮੀਨ ਵੇਚਣੀ ਪਈ ਪਰ ਫਿਰ ਵੀ ਕਰਜ਼ਾ ਵਧਦਾ ਗਿਆ। ਬੀਤੀ ਰਾਤ ਗੁਰਜੰਟ ਸਿੰਘ ਨੇ ਬਿਜਲੀ ਦੀਆਂ ਤਾਰਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਜਾਨ ਦੇ ਦਿੱਤੀ।


ਦੂਜੀ ਘਟਨਾ ਘੌੜੇਨਬ ਲਾਗਲੇ ਪਿੰਡ ਭਾਈ ਕੀ ਪਸ਼ੌਰ ਵਿੱਚ ਵਾਪਰੀ, ਜਿਥੇ ਗਰੀਬ ਕਿਸਾਨ ਗੁਰਮੇਲ ਸਿੰਘ (40) ਪੁੱਤਰ ਲੀਲਾ ਸਿੰਘ ਨੇ ਆਪਣੀ ਲੜਕੀ ਦੇ ਰੱਖੇ ਵਿਆਹ ਦੀ ਚਿੰਤਾ ਵਿੱਚ ਘੱਗਰ ਬ੍ਰਾਂਚ ਨਹਿਰ ਵਿੱਚ ਮੋਟਰਸਾਈਕਲ ਸਮੇਤ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਬੋਹਾ ਨੇੜੇ ਨਹਿਰ ’ਚੋਂ ਮਿਲ ਗਈ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਧਰਮਿੰਦਰ ਸਿੰਘ ਪਸ਼ੌਰ ਮੁਤਾਬਕ ਗੁਰਮੇਲ ਸਿੰਘ ਕੋਲ ਮਹਿਜ਼ ਤਿੰਨ ਕਨਾਲ ਜ਼ਮੀਨ ਸੀ ਅਤੇ ਉਸ ਦੇ ਸਿਰ ਢਾਈ ਲੱਖ ਰੁਪਏ ਕਰਜ਼ਾ ਸੀ। ਅਗਲੇ ਮਹੀਨੇ ਲੜਕੀ ਦਾ ਵਿਆਹ ਰੱਖਿਆ ਹੋਣ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ।