ਚੰਡੀਗੜ੍ਹ: ਪੰਜਾਬ ਸਰਕਾਰ ਤੇ ਸਦਗੁਰੂ ਦੀ ਈਸ਼ਾ ਫਾਊਂਡੇਸ਼ਨ 'ਚ ਦਰਿਆਵਾਂ ਦੀ ਦੇਖਭਲ ਲਈ ਅੱਜ MOU 'ਤੇ ਦਸਤਖ਼ਤ ਹੋਏ ਹਨ। ਪੰਜਾਬ ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਨੇ ਇਹ ਐਮ.ਓ.ਯੂ. ਸਹੀਬੱਧ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਸੀ ਪਰ ਕਿਸੇ ਕਾਰਨ ਉਹ ਪ੍ਰੋਗਰਾਮ 'ਚ ਨਹੀਂ ਪੁੱਜੇ।


ਸਦਗੁਰੂ ਨੇ ਕਿਹਾ ਕਿ ਇਹ ਪੰਜਾਬ ਦੇ ਦਰਿਆਵਾਂ ਨੂੰ ਗੰਦਗੀ ਤੋਂ ਬਚਾਉਣ ਦਾ ਨਵਾਂ ਉਪਰਾਲਾ ਹੈ ਤੇ ਅਸੀਂ ਦੇਸ਼ ਦੇ ਨਾਲ ਨਾਲ ਪੰਜਾਬ ਨੂੰ ਵੀ ਬਚਾਵਾਂਗੇ। ਉਨ੍ਹਾਂ ਕਿਹਾ ਕਿ ਰੈਲੀ ਫਾਰ ਰਿਵਰਸ ਦੇ ਨਾਂ ਹੇਠ ਦਰਿਆਵਾਂ ਨੂੰ ਬਚਾਉਣ ਲਈ ਮੁੰਹਿਮ ਚਲਾਈ ਜਾ ਰਹੀ ਹੈ ਤੇ ਇਸ ਨਾਲ ਪੰਜਾਬ ਤੇ ਹਰਿਆਣਾ ਨੂੰ ਵੀ ਵੱਡਾ ਫਾਇਦਾ ਹੋਵੇਗਾ।

ਸਦਗੁਰੂ ਨੇ ਕਿਹਾ ਕਿ SYL ਦੇ ਮਸਲੇ ਤੋਂ ਪਹਿਲਾਂ ਸਾਨੂੰ ਪਾਣੀਆਂ ਦਾ ਵਹਾਅ ਬਚਾਉਣ ਦੀ ਲੋੜ ਹੈ ਤੇ ਇਹ ਮਸਲੇ ਵੀ ਜਲਦ ਹੀ ਹੱਲ ਹੋ ਜਾਣਗੇ। ਉਨ੍ਹਾਂ ਕਿਹਾ ਨਵੇਂ ਡੈਮ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨਾਲ ਕੁਦਰਤ ਨੂੰ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਨੂੰ ਪਾਣੀਆਂ ਦੇ ਮਸਲੇ 'ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ।