ਤਿੰਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ...
ਏਬੀਪੀ ਸਾਂਝਾ | 16 Nov 2017 11:52 AM (IST)
ਚੰਡੀਗੜ੍ਹ: ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਦੌਰ ਹਾਲੇ ਵੀ ਜਾਰੀ ਹੈ। ਬੀਤੇ ਦਿਨ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸੰਗਰੂਰ ਜ਼ਿਲ੍ਹੇ ਦੇ ਸਬ-ਡਵੀਜ਼ਨ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਵਿਖੇ ਆਰਥਿਕ ਤੰਗੀ ਤੋਂ ਪਰੇਸ਼ਾਨ ਇਕ ਕਿਸਾਨ ਛੱਜੂ ਸਿੰਘ (36) ਪੁੱਤਰ ਬੰਤ ਸਿੰਘ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਆਪਣੇ ਪਿੱਛੇ ਪਤਨੀ ਤੇ 2 ਲੜਕੀਆਂ ਨੂੰ ਛੱਡ ਗਿਆ, ਜੋ ਕਿ ਇਕਲੌਤਾ ਪੁੱਤਰ ਸੀ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਕਾਂਤੀ ਨੇ ਦੱਸਿਆ ਹੈ ਕਿ ਛੱਜੂ ਸਿੰਘ, ਜੋ ਮਾਮੂਲੀ ਜ਼ਮੀਨ ਦਾ ਮਾਲਕ ਸੀ ਤੇ ਉਹ ਕਰਜ਼ੇ ਕਾਰਨ ਪਹਿਲਾਂ ਹੀ ਵੇਚ ਚੁੱਕਿਆ ਸੀ ਅਤੇ ਹੁਣ ਮਜ਼ਦੂਰੀ ਦਾ ਕੰਮ ਕਰਦਾ ਸੀ। ਪਿੰਡ ਸੰਗਤਪੁਰਾ ਦੇ ਇਕ ਨੌਜਵਾਨ ਵਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਖ਼ਬਰ ਹੈ | ਮਿ੍ਤਕ ਦੀ ਪਹਿਚਾਣ ਗੋਬਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੰਗਤਪੁਰਾ ਵਜੋਂ ਹੋਈ ਹੈ | ਮਿ੍ਤਕ ਦੇ ਭਰਾ ਜਗਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਗੋਬਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਰਾਤ ਸਮੇਂ ਜ਼ਹਿਰੀਲੀ ਦਵਾਈ ਨਿਗਲ ਲਈ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਅੱਜ ਵੀ ਸਾਡੇ ਸਿਰ ਉੱਪਰ ਕਰੀਬ 3 ਲੱਖ ਰੁਪਏ ਕਰਜ਼ਾ ਹੈ। ਕਰਜ਼ੇ ਅਤੇ ਮੇਰੀ ਬਿਮਾਰੀ ਕਰਕੇ ਮੇਰਾ ਪਤੀ ਮਾਨਸਿਕ ਤੌਰ ਉੱਪਰ ਬਿਮਾਰ ਰਹਿੰਦਾ ਸੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ਦਾ ਕਰਜ਼ਾ ਜਲਦੀ ਮੁਆਫ਼ ਕਰਨ । ਮੋਗੇ ਜ਼ਿਲੇ ਵਿੱਚ ਮੇਜਰ ਸਿੰਘ ਉਮਰ 45 ਸਾਲ ਪੁੱਤਰ ਪੂਰਨ ਸਿੰਘ ਵਾਸੀ ਲੋਪੋ ਜੋ ਕਿ ਇਕ ਸਾਧਾਰਨ ਕਿਸਾਨ ਸੀ ਅਤੇ ਉਸ ਨੇ 15 ਤੋਂ 20 ਲੱਖ ਦੇ ਕਰੀਬ ਲਿਮਟਾਂ ਚੱਕੀਆਂ ਹੋਈਆਂ ਸਨ ਅਤੇ ਉਹ ਕਰਜ਼ਦਾਰ ਹੋਣ ਕਰ ਕੇ ਅਕਸਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਕਿਸਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ।