ਬਰਨਾਲਾ: ਕੋਟਦੁਨਾਂ ਦੇ ਕਿਸਾਨ ਗੁਰਬਚਨ ਸਿੰਘ(55) ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ।

ਕਿਸਾਨ ਦੇ ਪਰਿਵਾਰ ਮੁਤਾਬਕ ਗੁਰਚਰਨ ਸਿੰਘ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਅਕਸਰ ਪ੍ਰੇਸ਼ਾਨ ਰਹਿੰਦਾ ਸੀ, ਝੋਨੇ ਦੀ ਫ਼ਸਲ ਦੀ ਆਮਦਨ ਵੀ ਅਜੇ ਘਰ ਨਹੀਂ ਸੀ ਆਈ ਤੇ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੋ ਰਿਹਾ ਸੀ।

ਉਨ੍ਹਾਂ ਕਿਹਾ ਕਿ ਪਰੇਸ਼ਾਨ ਕਾਰਨ ਕਿਸਾਨ ਨੇ ਖੇਤ ਵਿਚ ਮੋਟਰ ਵਾਲੇ ਕਮਰੇ 'ਚ ਜਾ ਕੇ ਜ਼ਹਿਰੀਲੀ ਦੀਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।