ਮਾਂ ਦੀ ਕੈਂਸਰ ਨਾਲ ਮੌਤ, 13 ਕਨਾਲ ਵੇਚੀ ਜ਼ਮੀਨ, ਦੁਖੀ ਹੋ ਕੇ ਖੇਤ 'ਚ ਲਿਆ ਫਾਹਾ
ਏਬੀਪੀ ਸਾਂਝਾ | 21 Dec 2017 12:55 PM (IST)
ਤਲਵੰਡੀ ਸਾਬੋ: ਪਿੰਡ ਭਾਗੀਵਾਂਦਰ ਦੇ ਕਿਸਾਨ ਰਘਵੀਰ ਸਿੰਘ(50) ਨੇ ਖੇਤ ਵਿਚ ਦਰਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਆਰਥਿਕ ਤੰਗੀ ਤੇ ਕਰਜ਼ੇ ਨੂੰ ਉਤਾਰਨ ਲਈ ਕਿਸਾਨ ਨੇ ਆਪਣੀ 13 ਕਨਾਲ ਜ਼ਮੀਨ ਵੀ ਵੇਚ ਦਿੱਤੀ ਸੀ। ਹੁਣ ਉਹ ਦੋ ਕਨਾਲ ਉੱਤੇ ਖੇਤੀ ਕਰਦਾ ਸੀ। ਅਜਿਹੀ ਮਾੜੀ ਹਾਲਤ ਕਾਰਨ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ। ਪਿਛਲੇ ਮਹੀਨਿਆਂ ਦੌਰਾਨ ਮਿ੍ਤਕ ਕਿਸਾਨ ਰਘਵੀਰ ਸਿੰਘ ਦੀ ਮਾਤਾ ਵੀ ਬਲੱਡ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ। ਪਿੰਡ ਵਾਸੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਤੇ ਪਰਿਵਾਰ ਸਿਰ ਰਹਿੰਦਾ ਕਰਜ਼ਾ ਮੁਆਫ਼ ਕੀਤਾ ਜਾਵੇ।