ਚੰਡੀਗੜ੍ਹ: ਕਰਜ਼ੇ ਕਾਰਨ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਪਹਿਲੇ ਮਾਮਲੇ ਵਿੱਚ ਪੱਟੀ ਅਧੀਨ ਪੈਂਦੇ ਪਿੰਡ ਭਉਵਾਲ ਵਿੱਚ ਬੈਂਕ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਕਿਸਾਨ ਰਣਜੀਤ ਸਿੰਘ (36) ਨੇ ਖ਼ੁਦਕੁਸ਼ੀ ਕਰ ਲਈ ਹੈ। ਭਰਾ ਸੁਰਜੀਤ ਸਿੰਘ ਮੁਤਾਬਕ ਉਸਦਾ ਭਰਾ ਬੈਂਕ ਦਾ 25 ਲੱਖ ਰੁਪਏ ਕਰਜ਼ਾ ਸੀ। ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਤੇ ਉਸਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮਿ੍ਤਕ ਆਪਣੇ ਪਿਛੇ ਪਤਨੀ, ਇਕ ਲੜਕਾ ਅਤੇ ਲੜਕੀ ਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਦੂਜੇ ਮਾਮਲੇ ਵਿੱਚ ਦੂਜੇ ਮਾਮਲੇ ਵਿੱਚ ਫਿਰੋਜ਼ਪੁਰ ਪਿੰਡ ਇੱਟਾਂਵਾਲੀ ਦੇ ਕਿਸਾਨ ਹਰਜਿੰਦਰ ਸਿੰਘ (50) ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। 6 ਏਕੜ ਜ਼ਮੀਨ ਦੇ ਮਾਲਕ ਇਸ ਕਿਸਾਨ ਦੇ ਸਿਰ 8 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ। ਕਿਸਾਨ ਦੀ 3 ਕਿੱਲੇ ਜ਼ਮੀਨ ਵਿਕ ਗਈ ਪਰ ਕਰਜ਼ਾ ਖਤਮ ਨਾ ਹੋਇਆ। ਕਿਸਾਨ ਦੇ ਲੜਕੇ ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਹਰਜਿੰਦਰ ਸਿੰਘ ਦੇ ਸਿਰ ਕਰੀਬ 8 ਲੱਖ ਰੁਪਏ ਦਾ ਕਰਜ਼ਾ ਸੀ। ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਿਰ ਸਾਢੇ ਤਿੰਨ ਲੱਖ ਬੈਂਕ ਦਾ ਅਤੇ ਸਾਢੇ ਚਾਰ ਲੱਖ ਰੁਪਏ ਕੰਬਾਈਨ ਦਾ ਅਤੇ ਬਾਜ਼ਾਰ ਦਾ ਕਰਜ਼ਾ ਸੀ। ਇਸ ਸਬੰਧੀ ਕਰਜ਼ੇ ਦੇ ਇਵਜ਼ ਵਿਚ ਕਿਸਾਨ ਹਰਜਿੰਦਰ ਸਿੰਘ ਵੱਲੋਂ ਦਿੱਤੇ ਚੈੱਕ ਬਾਊਂਸ ਹੋ ਗਏ ਸਨ। ਚੈੱਕ ਬਾਉਂਸ ਹੋ ਜਾਣ ਕਾਰਣ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਪਰੇਸ਼ਾਨ ਹੋ ਕੇ ਵੀਰਵਾਰ ਨੂੰ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਤੀਜੇ ਮਾਮਲੇ ਵਿੱਚ ਹਲਕਾ ਬਲੂਆਣਾ ਦੇ ਪਿੰਡ ਦੇ ਪਿੰਡ ਕੇਰਾ ਖੇੜਾ ਦਾ ਹੈ ਜਿੱਥੇ ਜ਼ਮੀਨ ਠੇਕੇ ਉੱਤੇ ਲੈ ਕੇ ਵਾਹੀ ਕਰਨ ਵਾਲੇ 25 ਸਾਲਾ ਕਿਸਾਨ ਪ੍ਰਵੀਨ ਭਗਤ ਨੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੇ ਸਿਰ ਕਰੀਬ 6-7 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ਾ ਉਤਰਿਆ ਨਹੀਂ ਤੇ ਟ੍ਰੈਕਟਰ ਵੀ ਕੰਪਨੀ ਵਾਲੇ ਲੈ ਗਏ ਸਨ। ਕਰਜ਼ੇ ਤੋਂ ਪਰੇਸ਼ਾਨ ਰਹਿਣ ਕਾਰਨ ਉਸਨੇ ਵੀ ਖੁਦਕੁਸ਼ੀ ਕਰ ਲਈ ਹੈ।