ਚੰਡੀਗੜ੍ਹ: ਕੈਪਟਨ ਸਰਕਾਰ ਨੇ ਚੋਣਾਂ ਵੇਲੇ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਮੁੱਦਾ ਖੂਬ ਵਰਤਿਆ ਸੀ ਤੇ ਸਰਕਾਰ ਬਣਾਉਣ 'ਚ ਕਾਮਯਾਬ ਵੀ ਹੋਈ। 10 ਮਹੀਨਿਆਂ ਬਾਅਦ ਜਦੋਂ ਵਾਅਦਾ ਵਫਾ ਕਰਨ ਦਾ ਵਕਤ ਆਇਆ ਤਾਂ ਯੋਗ ਕਿਸਾਨਾਂ ਨੂੰ ਸਕੀਮ ਦਾ ਫਾਇਦਾ ਨਾ ਦੇ ਕੇ ਸੂਚੀ ਵਿੱਚ ਧਾਂਦਲੀ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਸੰਗਰੂਰ ਵਿੱਚ ਵਾਪਰਿਆ ਹੈ ਜਿੱਥੇ ਕਿਸਾਨ ਦਾ ਕਰਜੇ ਮੁਆਫ ਦੀ ਸੂਚੀ ਵਿੱਚ ਨਾਮ ਹੋਣ ਕਾਰਨ ਖੁਦਕੁਸ਼ੀ ਕਰ ਲਈ।
ਸੰਗਰੂਰ ਦੇ ਪਿੰਡ ਰੋਡੇਵਾਲ ਦੀ ਸਹਕਾਰੀ ਸਭਾ ਨੇ 166 ਕਿਸਾਨਾਂ ਦੀ ਕਰਜਾ ਮਾਫੀ ਸੂਚੀ ਪੰਜਾਬ ਸਰਕਾਰ ਨੂੰ ਭੇਜੀ ਸੀ, ਲਿਸਟ ਦੇ 21ਵੇਂ ਨੰਬਰ ਤੇ ਸਿਕੰਦਰ ਸਿੰਘ ਦਾ ਨਾਂ ਸ਼ਾਮਲ ਹੈ, ਜਿਸ ਨੇ ਬੀਤੇ ਦਿਨ ਜ਼ਹਿਰੀਲੀ ਦਵਾਈ ਖਾ ਕੇ ਜਾਨ ਦੇ ਦਿੱਤੀ। ਸਿੰਕਦਰ ਦੀ ਖੁਦਕੁਸ਼ੀ ਦਾ ਕਾਰਨ ਬਣੀ ਪੰਜਾਬ ਸਰਕਾਰ ਵੱਲੋਂ ਪਾਸ ਕੀਤੀ ਕਰਜ਼ਾ ਮਾਫੀ ਦੀ ਲਿਸਟ। ਇਸ 'ਚ 2 ਏਕੜ ਜ਼ਮੀਨ ਦੇ ਮਾਲਕ ਸਿਕੰਦਰ ਸਿੰਘ ਨਾ ਨਾਂ ਸ਼ਾਮਲ ਹੀ ਨਹੀਂ ਕੀਤਾ ਗਿਆ। ਲਿਸਟ 'ਚ ਪੰਜਾਬ ਸਰਕਰ ਨੇ 166 ਕਿਸਾਨਾਂ 'ਚੋਂ ਸਿਰਫ਼ 50 ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਸੀ।
ਸਿਕੰਦਰ ਸਿੰਘ ਦੋ ਏਕੜ ਜ਼ਮੀਨ 'ਚ ਖੇਤੀ ਕਰਕੇ ਗੁਜ਼ਾਰਾ ਕਰਦਾ ਸੀ। ਘੱਟ ਜ਼ਮੀਨ ਤੇ ਵੱਧ ਰਹੇ ਕਰਜ਼ੇ ਦਾ ਫਿਕਰ ਉਸ ਨੂੰ ਅੰਦਰੋਂ ਅੰਦਰੀ ਖਾ ਕਰ ਰਿਹਾ ਸੀ। ਪਰਿਵਾਰ ਮੁਤਾਬਕ ਕਰਜ਼ਾ ਮਾਫੀ ਦੀ ਲਿਸਟ 'ਚ ਨਾਂ ਨਾ ਆਉਣ ਕਾਰਨ ਉਹ ਪਿਛਲੇ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨ ਵਿਰੋਧੀਆਂ ਨੀਤੀਆਂ ਨੂੰ ਦੇਖਦੇ 22 ਤੋਂ 26 ਜਨਵਰੀ ਤੱਕ ਪੰਜਾਬ ਸਰਕਾਰ ਖਿਲਾਫ਼ ਪੱਕਾ ਮੋਰਚਾ ਵਿੱਢਣ ਦਾ ਐਲਾਨ ਕੀਤਾ ਗਿਆ।