ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਏਬੀਪੀ ਸਾਂਝਾ | 18 Jan 2018 10:08 AM (IST)
ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦੀ ਪਛਾਣ ਹਰਦੀਪ ਸਿੰਘ ਦੀਪਾ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਭਾਣੌਕੀ ਵੱਜੋਂ ਹੋਈ ਹੈ। ਕਿਸਾਨ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ 7 ਕਨਾਲ ਜ਼ਮੀਨ ਹੈ। ਪਹਿਲਾਂ ਉਸ ਦੀ ਸੱਸ ਨੇ ਪਿੰਡ ਦੀ ਸੁਸਾਇਟੀ ਤੋਂ 2 ਲੱਖ ਦਾ ਕਰਜਾ ਲਿਆ ਸੀ ਉਸ ਦੀ ਮੌਤ ਹੋ ਗਈ ਸੀ। ਫਿਰ ਉਸ ਦੇ ਪਤੀ ਨੇ 2 ਲੱਖ ਰੁਪਏ ਦਾ ਕਰਜ਼ਾ ਲੈ ਲਿਆ ਜਿਸ ਦੀ ਵਿਆਜ ਸਮੇਤ ਰਾਸ਼ੀ ਹੁਣ ਤੱਕ ਕਰੀਬ 7 ਲੱਖ ਰੁਪਏ ਬਣ ਗਈ ਹੈ ਇਸ ਕਾਰਨ ਉਸ ਦਾ ਪਤੀ ਸਖ਼ਤ ਪ੍ਰੇਸ਼ਾਨ ਸੀ।