ਚੰਡੀਗੜ੍ਹ- ਜ਼ਿਲ੍ਹਾ ਤਰਨ ਤਾਰਨ ਦੀ ਤਹਿਸੀਲ ਪੱਟੀ ਅਧੀਨ ਪੈਂਦੇ ਪਿੰਡ ਬਰਵਾਲਾ ਦੇ ਕਿਸਾਨ ਹਰਵਿੰਦਰ ਸਿੰਘ (40) ਨੇ ਕਰਜ਼ੇ ਤੋਂ ਤੰਗ ਆ ਕੇ ਖੇਤਾਂ 'ਚ ਰੁੱਖ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ।
ਕਿਸਾਨ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ 6 ਕਨਾਲ ਜ਼ਮੀਨ ’ਤੇ ਖੇਤੀ ਕਰਦਾ ਸੀ ਅਤੇ ਕਰਜ਼ੇ ਕਾਰਨ ਪਰੇਸ਼ਾਨ ਰਹਿੰਦਾ ਸੀ। ਉਸਨੇ ਤੜਕਸਾਰ ਉਸ ਨੇ ਖੇਤਾਂ 'ਚ ਜਾਮਨ ਦੇ ਰੁੱਖ ਨਾਲ ਰੱਸਾ ਬੰਨ ਕੇ ਆਪਣੇ ਗਲ ਵਿਚ ਪਾ ਲਿਆ। ਪਰਿਵਾਰ ’ਚ ਉਸ ਦੀ ਪਤਨੀ, ਦੋ ਲੜਕੇ ਅਤੇ ਇਕ ਲੜਕੀ ਹਨ। ਪੁਲੀਸ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤੀ।