ਕਰਜ਼ੇ ਤੋਂ ਦੁਖੀ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ | 10 Feb 2018 09:23 AM (IST)
ਪਟਿਆਲਾ-ਸਨੌਰ ਨੇੜਲੇ ਪਿੰਡ ਰਾਠੀਆਂ ਦੇ ਕਿਸਾਨ ਦਰਬਾਰਾ ਸਿੰਘ(48) ਨੇ ਕਰਜ਼ੇ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦਰਬਾਰਾ ਸਿੰਘ (48) ਪੁੱਤਰ ਮੇਹਰ ਸਿੰਘ ਵਾਸੀ ਪਿੰਡ ਰਾਠੀਆਂ ਕੋਲ ਦੋ ਏਕੜ ਜ਼ਮੀਨ ਸੀ। ਉਸ ਦੇ ਸਿਰ ਬੈਂਕਾਂ, ਆੜ੍ਹਤੀਆਂ ਅਤੇ ਹੋਰਾਂ ਦਾ ਤਕਰੀਬਨ ਦਸ ਲੱਖ ਰੁਪਏ ਕਰਜ਼ਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸ ਦੇ ਚੱਲਦੇ ਉਸ ਨੇ ਖੁਦਕੁਸ਼ੀ ਕਰ ਲਈ।