ਚੰਡੀਗੜ੍ਹ-ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਆਉਣ ਦੇ ਬਾਵਜੂਦ ਕਿਸਾਨ ਖੁਦਕੁਸ਼ੀਆਂ ਦੀ ਰਫਤਾਰ ਉੱਤੇ ਰੋਕ ਨਾ ਲੱਗ ਸਕੀ। ਹਰ ਦਿਨ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਬੀਤੇ ਦਿਨ ਪੰਜਾਬ ਵਿੱਚ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਪਹਿਲੀ ਘਟਨਾ ਵਿੱਚ ਲੁਧਿਆਣਾ ਦੇ ਜਗਰਾਉਂ ਨਜ਼ਦੀਕ ਪਿੰਡ ਗਾਲਿਬ ਕਲਾਂ 'ਚ ਕਰਜ਼ੇ ਦੇ ਸਤਾਏ ਇਕ ਕਿਸਾਨ ਮਲਕੀਤ ਸਿੰਘ ਵਲੋਂ ਖੁਦਕੁਸ਼ੀ ਕੀਤੀ ਗਈ। ਕਿਸਾਨ 'ਤੇ ਕਰੀਬ 6.50 ਲੱਖ ਰੁਪਏ ਦਾ ਕਰਜ਼ਾ ਸੀ। ਗਹਿਣੇ ਅਤੇ ਕੁਝ ਹੋਰ ਸਮਾਨ ਵੇਚਣ ਤੋਂ ਬਾਅਦ ਉਸਦਾ ਕਰਜ਼ਾ ਨਾ ਉਤਰਿਆ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ। ਬੀਤੀ ਰਾਤ ਮਲਕੀਤ ਸਿੰਘ ਨੇ ਜ਼ਹਿਰਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ।
ਦੂਜੀ ਘਟਨਾ ਵਿੱਚ ਫਤਿਆਬਾਦ ਦੇ ਨੇੜਲੇ ਪਿੰਡ ਛਾਪੜੀ ਸਾਹਿਬ ਦੇ ਕਿਸਾਨ ਹਰਦਿਆਲ ਸਿੰਘ ਵੱਲੋਂ ਸਿਰ ਵਿੱਚ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਫਤਿਆਬਾਦ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਹਰਦਿਆਲ ਸਿੰਘ ਇਕ ਖ਼ੁਦਕੁਸ਼ੀ ਨੋਟ ਲਿਖ ਕੇ ਛੱਡ ਗਿਆ ਹੈ, ਜਿਸ ਵਿਚ ਉਸ ਨੇ ਖ਼ੁਦਕੁਸ਼ੀ ਦਾ ਕਾਰਨ ਬੈਂਕ ਤੇ ਆੜ੍ਹਤੀਏ ਦਾ ਕਰਜ਼ਾ ਦੱਸਿਆ ਹੈ।
ਪੁਲਿਸ ਅਨੁਸਾਰ ਫਤਿਆਬਾਦ ਵਿਖੇ ਆੜ੍ਹਤ ਦਾ ਕੰਮ ਕਰਦੇ ਇਕ ਆੜ੍ਹਤੀਏ ਕੋਲੋਂ ਉਕਤ ਕਿਸਾਨ ਨੇ ਕਰਜ਼ਾ ਲਿਆ ਸੀ, ਜਿਸ ਦੇ ਬਦਲੇ 2 ਏਕੜ ਜ਼ਮੀਨ ਦੀ ਰਜਿਸਟਰੀ ਕਰਕੇ ਦਿੱਤੀ ਸੀ | ਪਰਿਵਾਰਕ ਮੈਂਬਰਾਂ ਅਨੁਸਾਰ ਆੜ੍ਹਤੀਏ ਨੂੰ ਕਰਜ਼ੇ ਦੀ ਰਾਸ਼ੀ ਜਿਣਸ ਰਾਹੀਂ ਮੋੜ ਦਿੱਤੀ ਗਈ, ਪਰ ਉਹ ਜ਼ਮੀਨ ਵਾਪਸ ਨਹੀਂ ਸੀ ਕਰ ਰਿਹਾ, ਜਿਸ ਪ੍ਰੇਸ਼ਾਨੀ ਕਰਕੇ ਮਿ੍ਤਕ ਨੇ ਤੜਕੇ ਆਪਣੀ ਲਾਇਸੰਸੀ ਰਾਈਫ਼ਲ ਨਾਲ ਖ਼ੁਦ ਦੇ ਸਿਰ 'ਚ ਗੋਲੀ ਮਾਰ ਲਈੇ। ਪੁਲਿਸ ਨੇ ਮਾਮਲ ਦਰਜ ਕਰ ਲਿਆ ਹੈ।
ਤੀਜੀ ਘਟਨਾ ਵਿੱਚ ਕੁੱਪ ਕਲਾਂ ਦੇ ਪਿੰਡ ਸਰੌਦ ਦੇ ਇਕ 35 ਕੁ ਸਾਲਾ ਨੌਜਵਾਨ ਕਿਸਾਨ ਗੁਰਮੁਖ ਸਿੰਘਵਲੋਂ ਆਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਦੇ ਭਰਾ ਗੁਰਤੇਜ ਸਿੰਘ ਨੇ ਦੱਸਿਆ ਕਿ ਮਿ੍ਤਕ ਗੁਰਮੁਖ ਸਿੰਘ ਸਿਰ 4 ਤੋਂ 5 ਲੱਖ ਰੁਪਏ ਤੱਕ ਦਾ ਕਰਜ਼ਾ ਸੀ ਜਿਸ ਕਾਰਨ ਉਹ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਭਰਾ ਨੇ ਕਰਜ਼ੇ ਦੀ ਸਮੱਸਿਆ ਤੋਂ ਤੰਗ ਆ ਕੇ ਹੀ ਅਜਿਹਾ ਕਦਮ ਚੁੱਕਿਆ ਹੈ।