ਚੰਡੀਗੜ੍ਹ: ਪੰਜਾਬ ਸਰਕਾਰ ਕਰਜ਼ਾ ਮਾਫੀ ਦੇ ਦਾਅਵੇ ਕਰ ਰਹੀ ਹੈ ਪਰ ਕਿਸਾਨ ਨਿੱਤ ਖੁਦਕੁਸ਼ੀਆਂ ਕਰ ਰਹੇ ਹਨ। ਰੂਪਨਗਰ ਜ਼ਿਲ੍ਹੇ ਦੇ ਪਿੰਡ ਕਕਰਾਲੀ ਦੇ 48 ਸਾਲਾ ਕਿਸਾਨ ਨੇ ਕਰਜ਼ੇ ਤੋਂ ਅੱਕ ਕੇ ਮੌਤ ਗਲੇ ਲਾ ਲਈ। ਕਿਸਾਨ ਸੁਖਵਿੰਦਰ ਸਿੰਘ ਸਿਰ 8-9 ਲੱਖ ਦਾ ਕਰਜ਼ਾ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸਿਰ ਬੈਂਕ ਤੇ ਕੋਆਪਰੇਟ ਸੁਸਾਇਟੀ ਦਾ 8-9 ਲੱਖ ਦਾ ਕਰਜ਼ਾ ਸੀ। ਇਸ ਕਰਕੇ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਕੱਲ੍ਹ ਸ਼ਾਮ ਉਹ ਖੇਤਾਂ ਵਿੱਚ ਗਿਆ ਤੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਕਿਸਾਨ ਸੁਖਵਿੰਦਰ ਕੋਲ ਸਿਰਫ ਢਾਈ ਏਕੜ ਜ਼ਮੀਨ ਸੀ। ਉਹ ਆਪਣੇ ਪਿੱਛੇ ਪਤਨੀ ਤੇ 20 ਸਾਲਾ ਬੇਟਾ ਛੱਡ ਗਿਆ ਹੈ। ਪਰਿਵਾਰ ਨੇ ਕਰਜ਼ ਮਾਫ ਕਰਨ ਦੀ ਮੰਗ ਕੀਤੀ ਹੈ।