ਪਟਿਆਲਾ: ਪੰਜਾਬ ਵਿੱਚ ਕਾਂਗਰਸ ਸਰਕਾਰ ਬਣੇ ਨੂੰ ਪੂਰਾ ਸਾਲ ਹੋ ਚੱਲਿਆ ਹੈ ਪਰ ਕਰਜ਼ੇ ਦਾ ਕੋਈ ਹੱਲ਼ ਨਾ ਨਿਕਲਣ ਕਰਕੇ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਹੀ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ। ਇੱਕ ਹੀ ਮਹੀਨੇ ਵਿੱਚ ਇਹ ਦੂਜੀ ਖ਼ੁਦਕੁਸ਼ੀ ਹੈ।
ਅੱਜ ਪਟਿਆਲਾ ਦੇ ਅਬਲੋਵਾਲ ਦੇ ਰਹਿਣ ਵਾਲੇ 34 ਸਾਲਾ ਇੰਦਰਜੀਤ ਸਿੰਘ ਨੇ ਬੇਰੁਜਗਾਰੀ ਤੇ ਕਰਜ਼ੇ ਦੀ ਮਾਰ ਨਾ ਸਹਾਰਦਿਆਂ ਖ਼ੁਦਕੁਸ਼ੀ ਕਰ ਲਈ। ਇੰਦਰਜੀਤ ਦੇ ਸਿਰ 11 ਲੱਖ ਦਾ ਬੈਂਕ ਕਰਜ਼ ਸੀ। ਇਸ ਕਰਕੇ ਉਹ ਕਾਫੀ ਪ੍ਰੇਸ਼ਾਨ ਸੀ।
ਉਹ ਆਪਣੇ ਪਿੱਛੇ ਮਾਂ, ਪਤਨੀ ਤੇ ਇੱਕ ਨਿੱਕੀ ਬੇਟੀ ਨੂੰ ਛੱਡ ਗਿਆ।