ਨਵੀਂ ਦਿੱਲੀ: ਜੇ ਤੁਸੀਂ ਖੇਤੀ ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਬਹੁਤ ਘੱਟ ਨਿਵੇਸ਼ ਕਰਕੇ ਖੇਤੀ ਕਰ ਸਕਦੇ ਹੋ ਤੇ ਛੇਤੀ ਹੀ ਕਰੋੜਪਤੀ ਬਣਨ ਦਾ ਸੁਪਨਾ ਪੂਰਾ ਹੋ ਸਕਦਾ ਹੈ। ਕੋਈ ਵੀ ਵਿਅਕਤੀ ਤੁਲਸੀ ਦੀ ਖੇਤੀ ਕਰਕੇ ਕਰੋੜਪਤੀ ਬਣ ਸਕਦਾ ਹੈ।


ਆਓ, ਅਸੀਂ ਤੁਹਾਨੂੰ ਇੱਥੇ ਦੱਸਦੇ ਹਾਂ ਕਿ ਤੁਲਸੀ ਦੀ ਖੇਤੀ ਕਰਕੇ ਤੁਸੀਂ ਕਿਵੇਂ ਕਰੋੜਪਤੀ ਬਣ ਸਕਦੇ ਹੋ। ਹਾਲਾਂਕਿ ਤੁਲਸੀ ਨੂੰ ਲਾਉਣ ਲਈ ਤੁਹਾਨੂੰ ਜ਼ਿਆਦਾ ਪੈਸੇ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਇਸ ਦੀ ਮੰਗ ਵੀ ਬਹੁਤ ਜ਼ਿਆਦਾ ਹੈ। ਅੱਜ ਕੱਲ੍ਹ ਹਰ ਘਰ 'ਚ ਤੁਲਸੀ ਦਾ ਪੌਦਾ ਜ਼ਰੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੀ ਪੂਜਾ 'ਚ ਵੀ ਕਈ ਤਰੀਕਿਆਂ ਨਾਲ ਵਰਤੋਂ ਕੀਤੀ ਜਾਂਦੀ ਹੈ।


ਜਦੋਂ ਤੋਂ ਕੋਰੋਨਾ ਮਹਾਂਮਾਰੀ ਆਈ ਹੈ, ਉਦੋਂ ਤੋਂ ਇਸ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਆਯੁਰਵੈਦ ਪ੍ਰਤੀ ਲੋਕਾਂ ਦਾ ਰੁਝਾਨ ਕਾਫ਼ੀ ਵਧਿਆ ਹੈ। ਇਸ ਕਾਰਨ ਤੁਲਸੀ ਦੀ ਮੰਗ ਵੱਧੀ ਹੈ। ਇਸ ਦੀ ਮੰਗ ਰੋਜ਼ਾਨਾ ਵੱਧਦੀ ਹੀ ਜਾ ਰਹੀ ਹੈ। ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਤੁਲਸੀ ਦਾ ਬਾਜ਼ਾਰ ਵੀ ਕਾਫ਼ੀ ਵੱਧ ਗਿਆ ਹੈ।


ਅਜਿਹੀ ਸਥਿਤੀ 'ਚ ਜੇਕਰ ਤੁਸੀਂ ਤੁਲਸੀ ਲਗਾਉਂਦੇ ਹੋ ਤਾਂ ਇਹ ਤੁਹਾਡੇ ਲਈ ਕਾਫ਼ੀ ਫ਼ਾਇਦੇ ਦਾ ਸੌਦਾ ਹੋ ਸਕਦਾ ਹੈ। ਇਹ ਕਾਰੋਬਾਰ ਬਹੁਤ ਘੱਟ ਕੀਮਤ 'ਤੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਜੇ ਤੁਸੀਂ ਇਸ ਕਾਰੋਬਾਰ ਨੂੰ ਲੰਬੇ ਸਮੇਂ ਲਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟਰੈਕਟ ਫ਼ਾਰਮਿੰਗ ਵੀ ਕਰ ਸਕਦੇ ਹੋ।


ਤਿੰਨ ਲੱਖ ਰੁਪਏ ਕਮਾਉਣ ਲਈ ਤੁਹਾਨੂੰ ਸਿਰਫ਼ 15,000 ਰੁਪਏ ਦਾ ਨਿਵੇਸ਼ ਕਰਨਾ ਪਵੇਗਾ। ਇਹ ਫਸਲ ਪੌਦੇ ਲਾਉਣ ਦੇ ਤਿੰਨ ਮਹੀਨਿਆਂ ਬਾਅਦ ਹੀ 3 ਲੱਖ ਰੁਪਏ 'ਚ ਵੇਚੀ ਜਾ ਸਕਦੀ ਹੈ। ਬਾਜ਼ਾਰ 'ਚ ਕਈ ਕੰਪਨੀਆਂ ਜਿਵੇਂ ਕਿ ਡਾਬਰ, ਵੈਦਿਆਨਾਥ, ਪਤੰਜਲੀ ਆਦਿ ਮੌਜੂਦ ਹਨ ਤੇ ਇਹ ਕੰਪਨੀਆਂ ਵੀ ਤੁਲਸੀ ਲਾਉਂਦੀਆਂ ਹਨ।


ਇਹ ਵੀ ਪੜ੍ਹੋ: Corona ਦੇ ਕਹਿਰ 'ਚ ਹੋਣਗੇ IPL ਮੈਚ? ਇੱਕ ਹੀ ਸ਼ਹਿਰ 'ਚ ਹੋ ਸਕਦੇ ਮੈਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904