ਚੰਡੀਗੜ੍ਹ: ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਦੇ ਕਿਸਾਨ ਕ੍ਰਿਸ਼ਨ ਸਿੰਘ (43)ਨੇ ਕਰਜ਼ੇ ਤੋਂ ਪ੍ਰੇਸ਼ਾਨ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਜ਼ਿਕਰਯੋਗ ਹੈ ਕਿ ਮਿ੍ਤਕ ਦਾ ਪਿਤਾ ਕੈਂਸਰ ਤੋਂ ਪੀੜਤ ਸੀ, ਜਿਸ ਦੇ ਇਲਾਜ 'ਤੇ 6-7 ਲੱਖ ਰੁਪਏ ਖ਼ਰਚ ਆਏ ਸਨ।
ਪਿਛਲੇ ਵਰ੍ਹੇ ਨਰਮੇ ਤੇ ਝੋਨੇ ਦੀ ਫ਼ਸਲ ਬਰਬਾਦ ਹੋਣ ਕਾਰਨ ਕਿਸਾਨ ਸਿਰ ਹੋਰ ਵੀ ਕਰਜ਼ਾ ਚੜ੍ਹ ਗਿਆ ਸੀ। ਮਿ੍ਤਕ ਦੇ ਛੋਟੇ ਭਰਾ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਕ੍ਰਿਸ਼ਨ ਸਿਰ ਲੱਖਾਂ ਰੁਪਏ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।


ਦੂਜੀ ਘਟਨ ਵਿੱਚ ਕਸਬਾ ਬੰਡਾਲਾ ਕੋਲ ਪੈਂਦੇ ਪਿੰਡ ਨੰਦਵਾਲਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ (58) ਨੇ ਬੈਂਕ ਤੋਂ ਲਏ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ।
ਇਸ ਸਬੰਧੀ ਮਿ੍ਤਕ ਕਿਸਾਨ ਦੀ ਪਤਨੀ ਜਸਬੀਰ ਕੌਰ ਨੇ ਦੱਸਿਆ ਕਿ ਜੋਗਿੰਦਰ ਸਿੰਘ ਦੇ ਸਿਰ 'ਤੇ ਬੈਂਕ ਦਾ ਤਕਰੀਬਨ ਚਾਰ ਲੱਖ ਰੁਪਏ ਦਾ ਕਰਜਾ ਸੀ, ਜਿਸ ਕਾਰਨ ਉਹ ਹਰ ਵਕਤ ਪ੍ਰੇਸ਼ਾਨ ਰਹਿੰਦਾ ਸੀ।