ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਫਸਲ ਦਾ ਪੂਰੀ ਤਰ੍ਹਾ ਨੁਕਸਾਨ ਹੋਣ 'ਤੇ ਪ੍ਰਤੀ ਏਕੜ 15 ਹਜਾਰ ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਝੋਨੇ ਦੀ ਮੁੜ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਫਸਲ ਦਾ ਅਧਿਕਾਰੀਆਂ ਦੀ ਟੀਮਾਂ ਵੱਲੋਂ ਸਰਵੇ ਅਤੇ ਤਸਦੀਕ ਦਾ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ 31 ਜੁਲਾਈ ਦੇ ਨੇੜੇ ਇਸ ਦੀ ਰਿਪੋਰਟ ਤਿਆਰ ਕਰ ਲਈ ਜਾਵੇਗੀ। ਇਸ ਤੋਂ ਬਾਅਦ ਝੋਨੇ ਦੀ ਮੁੜ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵੀ ਰਿਪੋਰਟ ਦੇ ਆਧਾਰ 'ਤੇ ਮੁਆਵਜਾ ਦਿੱਤਾ ਜਾਵੇਗਾ।


ਮਨੋਹਰ ਲਾਲ ਨੇ ਕਿਹਾ ਕਿ ਕੁਰੂਕਸ਼ੇਤਰ ਜਿਲ੍ਹਾ ਦੇ ਪਿੰਡ ਭਿਵਾਨੀ ਖੇੜਾ ਵਿਚ 10 ਏਕੜ ਭੂਮੀ 'ਤੇ ਜਲਦੀ ਹੀ ਵੀਏਲਡੀ ਕਾਲਜ ਦਾ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਪ੍ਰੋਜੈਕਟ ਲਈ ਪਿੰਡ ਪੰਚਾਇਤ ਵੱਲੋਂ ਪਹਿਲਾਂ ਹੀ 10 ਏਕੜ ਭੂਮੀ ਲਾਲਾ ਲਾਜਪੱਤ ਰਾਏ ਵੈਟਨਰੀ ਯੂਨੀਵਰਸਿਟੀ ਹਿਸਾਰ ਦੇ ਨਾਂਅ ਕਰ ਦਿੱਤੀ ਹੈ।


ਮੁੱਖ ਮੰਤਰੀ ਮੰਗਲਵਾਰ ਨੂੰ ਦੇਰ ਸ਼ਾਮ ਭਿਵਾਨੀ ਖੇੜਾ ਵਿਚ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਦਾ ਜਾਇਜਾ ਲੈਣ ਬਾਅਦ ਸੈਕਟਰ-7 ਖੇਤੀਬਾੜੀ ਵਿਭਾਗ ਦੇ ਓਡੀਟੋਰਿਅਮ ਵਿਚ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ।


 ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ 12 ਜਿਲ੍ਹੇ ਪ੍ਰਭਾਵਿਤ ਹੋਏ ਹਨ। ਇੰਨ੍ਹਾਂ ਵਿਚ 6 ਜਿਲ੍ਹੇ ਯਮੁਨਾ ਦੇ ਨਾਲ ਲਗਦੇ ਹਨ ਅਤੇ 6 ਜਿਲ੍ਹੇ ਘੱਗਰ ਦੇ ਨਾਲ ਲਗਦੇ ਹਨ। ਇੰਨ੍ਹਾਂ ਸਾਰੇ ਜਿਲ੍ਹਿਆਂ ਤੋਂ ਲਗਾਤਾਰ ਰਿਪੋਰਟ ਲਈ ਗਈ। ਹੁਣ ਵੀ ਬਰਸਾਤ ਆਉਣ ਦੀ ਸੰਭਾਵਨਾ ਨਜਰ ਆ ਰਹੀ ਹੈ, 15 ਅਗਸਤ ਤਕ ਬਰਸਾਤ ਦੇ ਆਉਣ ਦੀ ਸੰਭਾਵਨਾ ਹੈ। ਪਰ ਇਸ ਬਰਸਾਤ ਦਾ ਥੋੜਾ ਬਹੁਤ ਹੀ ਪ੍ਰਭਾਵ ਰਹਿ ਸਕਦਾ ਹੈ।


ਸੂਬਾ ਵਾਸੀਆਂ ਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ। ਇੰਨ੍ਹਾਂ 12 ਜਿਲ੍ਹਿਆਂ ਵਿਚ ਸਰਕਾਰ ਅਤੇ ਪ੍ਰਸਾਸ਼ਨ ਨੇ ਲੋਕਾਂ ਨੂੰ ਹਰ ਸੰਭਵ ਰਾਹਤ ਪਹੁੰਚਾਉਣ ਦਾ ਕੰਮ ਕੀਤਾ ਹੈ। ਇਸ ਕਾਰਜ ਵਿਚ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਕਾਫੀ ਸਹਿਯੋਗ ਕੀਤਾ ਹੈ।


ਸੂਬੇ ਵਿਚ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਵਿਚ ਪੂਰੀ ਤਰ੍ਹਾ ਖਰਾਬ ਹੋ ਚੁੱਕੀ ਫਸਲ ਦਾ ਰਜਿਸਟ੍ਰੇਸ਼ਣ ਕਰਵਾਇਆ ਜਾ ਰਿਹਾ ਹੈ ਅਤੇ ਪੂਰੀ ਤਰ੍ਹਾ ਫਸਲ ਖਰਾਬ ਹੋਣ 'ਤੇ ਸਰਕਾਰ ਵੱਲੋਂ 15 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਵੀ ਦਿੱਤਾ ਜਾਵੇਗਾ। ਜਿਨ੍ਹਾਂ ਕਿਸਾਨਾਂ ਦੇ ਖੇਤਾਂ ਤੋਂ ਪਾਣੀ ਉਤਰ ਚੁੱਕਾ ਹੈ, ਉਨ੍ਹਾਂ ਦੇ ਨੁਕਸਾਨ ਦਾ ਮੁਲਾਂਕਨ ਕੀਤਾ ਜਾ ਰਿਹਾ ਹੈ।


ਕੁਰੂਕਸ਼ੇਤਰ ਵਿਚ ਭਿਵਾਨੀ ਖੇੜਾ ਪਿੰਡ ਵਿਚ ਜਾਇਜਾ ਲੈਣ ਬਾਅਦ ਇਹ ਸਾਹਮਣੇ ਆਇਆ ਕਿ ਕੁੱਝ ਕਿਸਾਨ ਹੁਣ ਮੁੜ ਝੋਨੇ ਦੀ ਰੋਪਾਈ ਕਰ ਰਹੇ ਹਨ। ਇਸ ਨੂੰ ਜਹਿਨ ਵਿਚ ਰੱਖਦੇ ਹੋਏ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਮੁੜ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਫਸਲਾਂ ਦਾ ਤੁਰੰਤ ਸਰਵੇ ਕੀਤਾ ਜਾਵੇ ਅਤੇ ਤਸਦੀਕ ਕੀਤੀ ਜਾਵੇ।  


ਇਸ ਦੇ ਨਾਲ ਹੀ ਮੇਰੀ ਫਸਲ-ਮੇਰਾ ਬਿਊਰਾ ਪੋਰਟਲ 'ਤੇ ਪ੍ਰਾਵਧਾਨ ਕੀਤਾ ਜਾਵੇਗਾ। ਇਸ ਪੋਰਟਲ 'ਤੇ ਮੁੜ ਫਸਲ ਦੀ ਰੋਪਾਈ ਕਰਨ ਵਾਲੇ ਵੀ ਆਪਣਾ ਰਜਿਸਟ੍ਰੇਸ਼ਣ ਕਰਵਾ ਸਕਣਗੇ। ਇਸ ਦੇ ਬਾਅਦ ਸਹੀ ਆਂਕੜੇ ਮਿਲਣ ਦੇ ਬਾਅਦ ਫਸਲਾਂ ਦੇ ਨੁਕਸਾਨ ਦਾ ਪੂਰਾ ਡਾਟਾ ਸਾਹਮਣੇ ਆਵੇਗਾ। ਕਿਉੱਕਿ ਮੁੜ ਰੋਪਾਈ ਕਰਨ ਵਾਲੇ ਕਿਸਾਨ ਦਾ ਬੀਜ ਖਾਦ ਅਤੇ ਬਿਜਾਈ 'ਤੇ ਖਰਚਾ ਜ਼ਰੂਰ ਆਇਆ ਹੋਵੇਗਾ। ਇਸ ਲਈ ਇੰਨ੍ਹਾਂ ਕਿਸਾਨਾਂ ਨੁੰ ਵੀ ਮੁਆਵਜੇ ਵਜੋ ਕੁੱਝ ਨਾ ਕੁੱਝ ਰਕਮ ਜਰੂਰੀ ਦਿੱਤੀ ਜਾਵੇਗੀ।