ਪਟਿਆਲਾ: ਕਿਸਾਨਾਂ ਨੂੰ ਝੋਨੇ ਦੀ ਲੁਆਈ ਲਈ ਬਿਜਲੀ ਸਪਲਾਈ 20 ਜੂਨ ਤੋਂ ਹੀ ਮਿਲੇਗੀ। ਪਾਵਰਕੌਮ ਮੈਨੇਜਮੈਂਟ ਨੇ ਇਹ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਹਰ ਸਾਲ ਵਾਂਗ ਐਤਕੀਂ ਵੀ ਇਹ ਸਪਲਾਈ ਤਿੰਨ ਗਰੁੱਪਾਂ ਵਿੱਚ ਵੰਡ ਕੇ ਹਰੇਕ ਕਿਸਾਨ ਨੂੰ ਰੋਜ਼ਾਨਾ ਅੱਠ ਘੰਟਿਆਂ ਲਈ ਦਿੱਤੀ ਜਾਵੇਗੀ।
ਪਾਵਰਕੌਮ ਮੈਨੇਜਮੈਂਟ ਸੂਬੇ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਨਾਲ ਹੋਈ ਬੈਠਕ ਦੌਰਾਨ ਇਹ ਗੱਲ ਕਹੀ। ਯਾਦ ਰਹੇ ਇਸ ਵਾਲ ਸਰਕਾਰ ਨੇ ਝੋਨੇ ਦ ਲੁਆਈ ਲਈ ਤਾਰੀਖ 20 ਜੂਨ ਮਿਥੀ ਹੈ। ਕਿਸਾਨ ਇਸ ਤੋਂ ਪਹਿਲਾਂ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਸੀ।
ਪਾਵਰਕੌਮ ਮੈਨੇਜਮੈਂਟ ਨੇ ਸਪਸ਼ਟ ਕੀਤਾ ਹੈ ਕਿ ਝੋਨੇ ਦੀ ਸਪਲਾਈ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ 20 ਜੂਨ ਤੋਂ ਹੀ ਦਿੱਤੀ ਜਾਵੇਗੀ। ਪਾਵਰਕੌਮ ਮੈਨੇਜਮੈਂਟ ਨੇ ਭਰੋਸਾ ਦਿੱਤਾ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ 2800 ਏਐਲਐਮ, 300 ਜੇਈ ਤੇ 250 ਐਸਐਸਏ ਭਰਤੀ ਕਰ ਲਏ ਜਾਣਗੇ, ਕਿਸਾਨ ਨੂੰ ਨਿਰਵਿਘਨ ਅੱਠ ਘੰਟੇ ਰੋਜ਼ਾਨਾ ਬਿਜਲੀ ਦਿੱਤੀ ਜਾਵੇਗੀ।