ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਇੱਕ ਪਾਸੇ ਪੰਜਾਬ (Punjab) ‘ਚ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਜ਼ੋਰਾਂ ‘ਤੇ ਹੈ ਜਿਸ ਦੇ ਮੱਦੇਨਜ਼ਰ ਸੂਬੇ ਦੇ ਕਿਸਾਨਾਂ ਵੱਲੋਂ 5 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਇਸ ਦੇ ਨਾਲ ਹੀ ਖਬਰ ਆਈ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਰਿਕਾਰਡ ਪੈਦਾਵਾਰ ਨਾਲ ਕੇਂਦਰ ਸਰਕਾਰ ਦੇ ਭੰਡਾਰ ਭਰ ਦਿੱਤੇ ਹਨ। ਕੇਂਦਰ ਸਰਕਾਰ (Central Government) ਦੇ ਅੰਕੜਿਆਂ ਮੁਤਾਬਕ ਝੋਨੇ ਦੀ ਖਰੀਦ (Paddy Procurement) ਪਿਛਲੇ ਸਾਲ (2019-20) ਦੇ ਮੁਕਾਬਲੇ ਇਸ ਵਾਰ 21.16 ਪ੍ਰਤੀਸ਼ਤ ਵਧ ਕੇ 204.59 ਲੱਖ ਟਨ ਹੋ ਗਈ ਹੈ। ਇਸ ‘ਚ ਬਹੁਤੇ ਝੋਨੇ ਦੀ ਖਰੀਦ ਇਕੱਲੇ ਪੰਜਾਬ ਤੋਂ ਕੀਤੀ ਗਈ ਹੈ।
ਕੇਂਦਰੀ ਮੰਤਰਾਲੇ ਮੁਤਾਬਕ ਪੰਜਾਬ, ਹਰਿਆਣਾ, ਯੂਪੀ, ਤਾਮਿਲਨਾਡੂ, ਉੱਤਰਾਖੰਡ, ਚੰਡੀਗੜ੍ਹ, ਜੰਮੂ-ਕਸ਼ਮੀਰ ਤੇ ਕੇਰਲ ਵਰਗੇ ਸੂਬਿਆਂ ਵਿੱਚ ਸਾਲ 2020-21 ਦੀ ਸਾਉਣੀ ਦੇ ਸੀਜ਼ਨ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ। 31 ਅਕਤੂਬਰ ਤੱਕ ਤਕਰੀਬਨ 204.59 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ, ਜੋ ਪਿਛਲੇ ਸਾਲ 168.87 ਲੱਖ ਟਨ ਦੀ ਖਰੀਦ ਨਾਲੋਂ 21.16 ਪ੍ਰਤੀਸ਼ਤ ਵੱਧ ਹੈ। ਇਕੱਲੇ ਪੰਜਾਬ ਨੇ ਹੁਣ ਤੱਕ ਖਰੀਦੇ 204.59 ਲੱਖ ਟਨ ਝੋਨੇ ਦੀ ਖਰੀਦ ਵਿੱਚ 142.81 ਲੱਖ ਟਨ ਦਾ ਯੋਗਦਾਨ ਪਾਇਆ ਜੋ ਕੁੱਲ ਖਰੀਦ ਦਾ 69.80 ਪ੍ਰਤੀਸ਼ਤ ਹੈ।
ਕੇਂਦਰੀ ਖੁਰਾਕ ਮੰਤਰਾਲੇ ਮੁਤਾਬਕ ਇਸ ਵਾਰ 38,627.46 ਕਰੋੜ ਰੁਪਏ ਐਮਐਸਪੀ ਮੁੱਲ ‘ਤੇ 17.23 ਲੱਖ ਕਿਸਾਨਾਂ ਕੋਲੋਂ ਝੋਨੇ ਦੀ ਖਰੀਦੀ ਗਈ। ਮੌਜੂਦਾ ਸਾਲ ਲਈ ਕੇਂਦਰ ਨੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਆਮ ਗ੍ਰੇਡ) 1,868 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ, ਜਦੋਂਕਿ ਏ-ਗਰੇਡ ਕਿਸਮ ਦਾ ਐਮਐਸਪੀ 1,888 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ।
ਇਸੇ ਤਰ੍ਹਾਂ ਕਪਾਹ ਕਾਰਪੋਰੇਸ਼ਨ ਆਫ ਇੰਡੀਆ (ਸੀਸੀਆਈ) ਨੇ 31 ਅਕਤੂਬਰ 2020 ਤੱਕ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਤੇਲੰਗਾਨਾ ਤੋਂ 1,20,437 ਕਿਸਾਨਾਂ ਤੋਂ 1845 ਕਰੋੜ ਰੁਪਏ ਦੇ ਐਮਐਸਪੀ ਮੁੱਲ ਤੇ ਕਪਾਹ ਦੀਆਂ 6,33,719 ਗੱਠਾਂ ਦੀ ਖਰੀਦ ਕੀਤੀ। 31 ਅਕਤੂਬਰ 2020 ਤੱਕ ਸਰਕਾਰ ਨੇ 6,102 ਕਿਸਾਨਾਂ ਕੋਲੋਂ 57.78 ਕਰੋੜ ਰੁਪਏ ਦੀ ਐਮਐਸਪੀ ‘ਤੇ 10,293.61 ਮੀਟ੍ਰਿਕ ਟਨ ਮੂੰਗੀ, ਉੜਦ, ਮੂੰਗਫਲੀ ਤੇ ਸੋਇਆਬੀਨ ਦੀ ਖਰੀਦ ਕੀਤੀ।
ਖੇਤੀ ਬਿੱਲਾਂ 'ਤੇ ਰਾਸ਼ਟਰਪਤੀ ਦਾ ਪੰਜਾਬ ਨੂੰ ਝਟਕਾ, ਕੈਪਟਨ ਨੂੰ ਕੋਰਾ ਜਵਾਬ
ਸ਼ਾਹਰੁਖ ਦੇ ਫੈਨਜ਼ ਜਨਮਦਿਨ ਨੂੰ virtually ਸੈਲੀਬ੍ਰੇਟ ਕਰਨਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Paddy Procurement Season: ਅੰਦੋਲਨ ਦੇ ਬਾਵਜੂਦ ਪੰਜਾਬੀਆਂ ਨੇ ਭਰੇ ਕੇਂਦਰ ਦੇ ਆਨਾਜ ਭੰਡਾਰ, ਸਰਕਾਰੀ ਅੰਕੜਿਆਂ 'ਚ ਖੁਲਾਸਾ
ਮਨਵੀਰ ਕੌਰ ਰੰਧਾਵਾ
Updated at:
03 Nov 2020 11:19 AM (IST)
ਕੇਂਦਰੀ ਖੁਰਾਕ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੰਡੀਆਂ ਵਿੱਚ ਫਸਲ ਦੀ ਜਲਦੀ ਆਮਦ ਹੋਣ ਕਾਰਨ 26 ਸਤੰਬਰ ਤੋਂ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਸੀ, ਜਦੋਂਕਿ ਦੂਜੇ ਸੂਬਿਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ 1 ਅਕਤੂਬਰ ਤੋਂ ਸ਼ੁਰੂ ਹੋਇਆ।
- - - - - - - - - Advertisement - - - - - - - - -