ਨਵੀਂ ਦਿੱਲੀ : ਨੋਟ ਬੰਦੀ ਦੇ ਬਾਅਦ ਪਰੇਸ਼ਾਨ ਕਿਸਾਨਾਂ, ਮੰਡੀ ਕਾਰੋਬਾਰੀਆਂ ਅਤੇ ਵਿਆਹ ਵਾਲੇ ਪਰਿਵਾਰਾਂ ਨੂੰ ਸਰਕਾਰ ਨੇ ਨੋਟ ਬੰਦੀ ਦੇ ਨੌਵੇਂ ਦਿਨ ਵੱਡੀ ਰਾਹਤ ਦਿੱਤੀ ਹੈ। ਦੂਸਰੇ ਪਾਸੇ ਸਰਕਾਰ ਨੇ ਨਕਦੀ ਐਕਸਚੇਂਜ ਉੱਤੇ ਵੱਡੀ ਚੋਟ ਕੀਤੀ ਹੈ। ਕਲ ਤੋਂ ਕੋਈ ਵੀ ਸ਼ਖ਼ਸ 4500 ਰੁਪਏ ਦੇ ਵਜ੍ਹਾ ਸਿਰਫ਼ 2000 ਰੁਪਏ ਦੀ ਨਗਦੀ ਬਦਲ ਸਕਦਾ ਹੈ।
ਵਿੱਤ ਮਾਮਲਿਆਂ ਦੇ ਸਕੱਤਰ ਸ਼ਕਤੀ ਕਾਂਤ ਦਾਸ ਨੇ ਕਿਹਾ ਹੈ ਕਿ ਸਰਕਾਰ ਨੇ ਖਾਦ ਅਤੇ ਬੀਜ ਖ਼ਰੀਦਣ ਲਈ ਕਿਸਾਨਾਂ ਨੂੰ ਰਾਹਤ ਦਿੱਤੀ ਹੈ ਅਤੇ ਹੁਣ ਉਹ ਹਫ਼ਤੇ ਵਿੱਚ 25000 ਰੁਪਏ ਕਢਵਾ ਸਕਦੇ ਹਨ। ਇਸ ਤਰ੍ਹਾਂ ਮੰਡੀ ਕਾਰੋਬਾਰੀਆਂ ਨੂੰ ਵੀ ਵੱਡੀ ਰਾਹਤ ਦਿੱਤੀ ਗਈ ਹੈ। ਉਹ ਵੀ ਹਫ਼ਤੇ ਵਿੱਚ 50,000 ਰੁਪਏ ਦੀ ਨਿਕਾਸੀ ਕਰ ਸਕਦੇ ਹਨ। ਸਰਕਾਰ ਨੇ ਉਸ ਦੇ ਨਾਲ ਹੀ ਸਭ ਤੋਂ ਵੱਡੀ ਰਾਹਤ ਉਨ੍ਹਾਂ ਪਰਿਵਾਰਾਂ ਨੂੰ ਦਿੱਤੀ ਹੈ ਜਿੱਥੇ ਵਿਆਹ ਹੋਣਾ ਹੈ। ਵਿਆਹ ਵਾਲੇ ਪਰਿਵਾਰਾਂ ਨੂੰ 2.5 ਲੱਖ ਰੁਪਏ ਕਢਵਾ ਸਕਦੇ ਹਨ। ਵਿਆਹ ਵਾਲੇ ਪਰਿਵਾਰਾਂ ਨੂੰ ਬੈਂਕ ਵਿੱਚ ਵਿਆਹ ਵਾਲਾ ਕਾਰਡ ਦਿਖਾਉਣਾ ਹੋਵੇਗਾ।