ਪੋਰਬੰਦਰ: ਇੱਥੋਂ ਦੇ ਰਹਿਣ ਵਾਲੇ ਇੱਕ ਪਤੀ-ਪਤਨੀ ਨੇ ਇੰਗਲੈਂਡ ਵਿੱਚ ਲੱਖਾਂ ਦੀ ਨੌਕਰੀ ਛੱਡ ਤੇ ਭਾਰਤ ਵਾਪਸੀ ਕਰ ਲਈ। ਦਰਅਸਲ ਇਸ ਜੋੜੀ ਨੇ ਇੰਗਲੈਂਡ ਵਿੱਚ ਆਪਣਾ ਸਭ ਕੁਝ ਛੱਡ ਕੇ ਭਾਰਤ ਆ ਕੇ ਖੇਤੀਬਾੜੀ ਤੇ ਪਸ਼ੂ-ਪਾਲਣ ਸ਼ੁਰੂ ਕਰ ਦਿੱਤਾ ਹੈ। ਰਾਮਦੇਵ ਖੁਟੀ ਤੇ ਭਾਰਤੀ ਆਸ-ਪਾਸ ਦੇ ਲੋਕਾਂ ਨੂੰ ਖੇਤੀ ਲਈ ਉਤਸ਼ਾਹਿਤ ਕਰ ਰਿਹਾ ਹੈ।
ਰਾਮਦੇਵ ਖੁਟੀ ਪਹਿਲੀ ਵਾਰ 2006 ਵਿੱਚ ਕੰਮ ਕਰਨ ਲਈ ਇੰਗਲੈਂਡ ਗਿਆ ਸੀ ਪਰ ਦੋ ਸਾਲ ਉੱਥੇ ਨੌਕਰੀ ਕਰਨ ਬਾਅਦ ਭਾਰਤ ਵਾਪਸ ਆ ਗਿਆ। ਭਾਰਤੀ ਨਾਲ ਵਿਆਹ ਕਰਨ ਪਿੱਛੋਂ 2010 ਵਿੱਚ ਉਹ ਦੋਵੇਂ ਜਣੇ ਇੰਗਲੈਂਡ ਚਲੇ ਗਏ। ਉੱਥੇ ਦੋਵੇਂ ਚੰਗੀ ਨੌਕਰੀ ਕਰ ਰਹੇ ਸਨ। ਭਾਰਤੀ ਨੇ ਏਅਰਪੋਰਟ ਮੈਨੇਜਮੈਂਟ ਤੇ ਏਅਰ ਹੋਸਟੈਸ ਦੀ ਪੜ੍ਹਾਈ ਕੀਤੀ ਹੈ। ਇੰਗਲੈਂਡ ਜਾ ਕੇ ਫਿਰ ਉਸ ਨੇ ਇੰਟਰਨੈਸ਼ਨਲ ਟੂਰਿਜ਼ਮ ਐਂਡ ਹੌਸਪਿਟੈਲਿਟੀ ਦੀ ਪੜ੍ਹਾਈ ਪੂਰੀ ਕੀਤੀ।
ਇਸ ਸਭ ਦੇ ਬਾਅਦ ਦੋਵਾਂ ਨੇ ਆਪਣੇ ਮਾਪਿਆਂ ਕੋਲ ਵਾਪਸ ਪਰਤਣ ਦਾ ਫੈਸਲਾ ਕੀਤਾ। ਪਿੰਡ ਆਉਣ ਬਾਅਦ ਦੋਵਾਂ ਨੇ ਮਿਲ ਕੇ ਖੇਤਾਬਾੜੀ ਤੇ ਪਸ਼ੂ-ਪਾਲਣ ਕਰਨ ਦਾ ਫੈਸਲਾ ਲਿਆ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਕਾਰੋਬਾਰ ਹੈ। ਸਹੀ ਤਰੀਕੇ ਨਾਲ ਖੇਤੀ ਕੀਤੀ ਜਾਏ ਤਾਂ ਵਧੀਆ ਪੈਸਾ ਕਮਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਮਾਂ-ਬਾਪ ਤੇ ਪਰਿਵਾਰ ਨਾਲ ਰਹਿਣ ਵਿੱਚ ਵੱਖਰੀ ਖ਼ੁਸ਼ੀ ਮਿਲਦੀ ਹੈ।