ਚੰਡੀਗੜ੍ਹ ; ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਅਤੇ ਮਿਲਖ ਆਰਗਨਾਈਜੇਸ਼ਨ ਦੇ ਸਾਂਝੇ ਉਪਰਾਲੇ ਵਜੋਂ ਯੂਨੀਵਰਸਿਟੀ ਦੇ ਓਪਨ ਏਅਰ ਥੀਏਟਰ ਵਿਖੇ ਮਿਤੀ 8-9 ਦਸੰਬਰ ਨੂੰ ਗੁਲਦਾਉਦੀ ਫੁੱਲਾਂ ਦਾ ਸ਼ੋਅ ਲਗਾਇਆ ਜਾ ਰਿਹਾ ਹੈ। ’ਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ 8 ਦਸੰਬਰ ਨੂੰ ਬਾਅਦ ਦੁਪਹਿਰ 12.30 ਵਜੇ ਸ਼ੋਅ ਦਾ ਉਦਘਾਟਨ ਕਰਨਗੇ। ਗੁਲਦਾਉਦੀ ਸ਼ੋਅ ਹਰ ਸਾਲ ਦੀ ਤਰ੍ਹਾਂ ਮਹਾਨ ਪੰਜਾਬੀ ਕਵੀ ਭਾਈ ਵੀਰ ਸਿੰਘ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ। ਵਿਭਾਗ ਵੱਲੋਂ ਲੋਕਾਂ ਦੀ ਮੰਗ ਦੇ ਅਨੁਸਾਰ ਨਿੱਜੀ ਅਤੇ ਸੰਸਥਾ ਤੇ ਆਧਾਰਿਤ ਮੁਕਾਬਲੇ ਵੀ ਕਰਵਾਏ ਜਾਣਗੇ। ਮੁਕਾਬਲੇ ਵਿੱਚ ਕੁੱਲ 13 ਕਿਸਮਾਂ ਜਿਵੇਂ ਜਪਾਨੀ ਅਤੇ ਕੋਰੀਅਨ ਕਿਸਮਾਂ ਸ਼ਾਮਿਲ ਹੋਣਗੀਆ। ਅੰਤਰ ਰਾਸ਼ਟਰੀ ਫੁੱਲਾਂ ਦੇ ਬਜ਼ਾਰ ਵਿੱਚ ਗੁਲਦਾਉਦੀ ਫੁੱਲ ਦੂਸਰੇ ਨੰਬਰ ’ਤੇ ਹੈ।