ਦੁਬਈ: ਭਾਰਤੀ ਕਿਸਾਨ ਨੂੰ ਦੁਬਈ ਵਿੱਚ ਨੌਕਰੀ ਨਹੀਂ ਮਿਲੀ, ਜਿਸ ਤੋਂ ਬਾਅਦ ਉਸ ਨੇ ਪਤਨੀ ਤੋਂ 20,000 ਰੁਪਏ ਉਧਾਰੇ ਲੈ ਕੇ ਲਾਟਰੀ ਟਿਕਟ ਖਰੀਦ ਲਿਆ ਤੇ ਉਸ ਦੀ ਕਿਸਮਤ ਖੁੱਲ੍ਹ ਗਈ। ਗਲਫ ਨਿਊਜ਼ ਮੁਤਾਬਕ ਹੈਦਰਾਬਾਦ ਦੇ ਰਹਿਣ ਵਾਲੇ ਵਿਲਾਸ ਕਿਕੱਲਾ ਨੇ ਲਾਟਰੀ ਵਿੱਚ 28 ਕਰੋੜ ਰੁਪਏ ਦਿੱਤੇ। ਰਿਕੱਲਾ ਤੇ ਉਸ ਦੀ ਪਤਨੀ ਕਿਸਾਨ ਹਨ ਤੇ ਆਪਣੀ ਫਸਲ ਉਗਾ ਕੇ ਗੁਜ਼ਾਰਾ ਚਲਾਉਂਦੇ ਹਨ।


ਰਿਪੋਰਟ ਮੁਤਾਬਕ ਦੁਬਈ ਵਿੱਚ ਨੌਕਰੀ ਨਾ ਮਿਲਣ ਤੋਂ ਬਾਅਦ ਰਿਕੱਲਾ 45 ਦਿਨ ਪਹਿਲਾਂ ਹੀ ਭਾਰਤ ਪਰਤ ਆਇਆ ਸੀ। ਰਿਕੱਲਾ ਨੂੰ ਸ਼ਨੀਵਾਰ ਨੂੰ ਦੱਸਿਆ ਕਿ ਉਸ ਨੂੰ ਲਾਟਰੀ ਵਿੱਚ ਵੱਡੀ ਰਕਮ ਮਿਲੀ ਹੈ। ਇੱਥੇ ਰੌਚਕ ਗੱਲ ਇਹ ਹੈ ਕਿ ਲਾਟਰੀ ਦੀ ਟਿਕਟ ਵੀ ਉਸ ਨੇ ਖ਼ੁਦ ਨਹੀਂ ਖਰੀਦੀ ਬਲਕਿ ਆਪਣੇ ਦੋਸਤ ਨੂੰ ਖਰੀਦਣ ਲਈ ਕਿਹਾ ਸੀ।

ਨਿਜ਼ਾਮਾਬਾਦ ਜ਼ਿਲ੍ਹੇ ਦੇ ਪਿੰਡ ਜਕਰਨਪੱਲੀ ਦੇ ਰਹਿਣ ਵਾਲੇ ਵਿਲਾਸ ਰਿਕੱਲਾ ਦੀਆਂ ਦੋ ਧੀਆਂ ਹਨ। ਉਹ ਯੂਏਈ ਵਿੱਚ ਦੋ ਸਾਲ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ। ਇਸ ਵਿੱਚ ਦੁਬਈ ਸ਼ਾਪਿੰਗ ਫੈਸਟੀਵਲ ਦਾ ਲਾਟਰੀ ਟਿਕਟ ਵੀ ਸ਼ਾਮਲ ਹੈ।

ਨੌਕਰੀ ਨਾ ਰਹਿਣ ਤੋਂ ਬਾਅਦ ਉਸ ਨੇ ਆਪਣੀ ਪਤਨੀ ਤੋਂ 20,000 ਰੁਪਏ ਉਧਾਰ ਲਏ ਅਤੇ ਆਪਣੇ ਦੋਸਤ ਰਵੀ ਨੂੰ ਲਾਟਰੀ ਦੀ ਟਿਕਟ ਖਰੀਦਣ ਲਈ ਕਿਹਾ। ਰਵੀ ਆਬੂਧਾਬੀ ਵਿੱਚ ਹੀ ਕੰਮ ਕਰਦਾ ਹੈ। ਰਵੀ ਨੇ ਰਿਕੱਲਾ ਦੇ ਨਾਂ ਤੋਂ ਤਿੰਨ ਟਿਕਟਾਂ ਖਰੀਦੀਆਂ ਸਨ। ਰਿਕੱਲਾ ਨੇ ਕਿਹਾ ਕਿ ਇਸ ਖ਼ੁਸ਼ੀ ਦੀ ਅਸਲੀ ਵਜ੍ਹਾ ਉਸ ਦੀ ਪਤਨੀ ਹੈ, ਜਿਸ ਨੇ ਉਸ ਨੂੰ ਪੈਸੇ ਉਧਾਰ ਦਿੱਤੇ ਸੀ।