Natural Fertilizer: ਕਿਸੇ ਵੀ ਚੀਜ਼ ਵਿੱਚ ਕੈਮੀਕਲ ਦੀ ਵਰਤੋਂ ਬੇਹੱਦ ਖ਼ਤਰਨਾਕ ਮੰਨੀ ਜਾਂਦੀ ਹੈ। ਖੇਤੀ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਬਾਰੇ ਮਾਹਿਰਾਂ ਦੀ ਰਾਏ ਹੈ ਕਿ ਰਸਾਇਣਕ ਖਾਦਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ।
ਇਸ ਦੀ ਬਜਾਏ ਤੁਸੀਂ ਕੁਦਰਤੀ ਖਾਦ ਦੀ ਵਰਤੋਂ ਕਰ ਸਕਦੇ ਹੋ। ਜਿਸ ਨੂੰ ਤੁਸੀਂ ਘਰ ਬੈਠੇ ਹੀ ਬਣਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਜ਼ਿਆਦਾ ਪੈਸੇ ਖਰਚ ਨਹੀਂ ਕਰਨੇ ਪੈਣਗੇ ਅਤੇ ਤੁਹਾਡੀ ਫਸਲ ਲਈ ਚੰਗੀ ਖਾਦ ਤਿਆਰ ਕੀਤੀ ਜਾਵੇਗੀ। ਆਓ ਜਾਣਦੇ ਹਾਂ ਕਿ ਤੁਸੀਂ ਕਿਹੜੇ ਤਰੀਕਿਆਂ ਨਾਲ ਕੁਦਰਤੀ ਖਾਦ ਤਿਆਰ ਕਰ ਸਕਦੇ ਹੋ।
ਗੋਹੇ ਤੋਂ ਖਾਦ ਬਣਾਓ
ਗਾਂ ਦੇ ਗੋਹੇ ਤੋਂ ਖਾਦ ਬਣਾਉਣ ਦਾ ਤਰੀਕਾ ਬਹੁਤ ਹੀ ਆਮ ਅਤੇ ਪ੍ਰਚਲਿਤ ਤਰੀਕਾ ਹੈ। ਅਕਸਰ ਜਿਹੜੇ ਕਿਸਾਨ ਖੇਤੀ ਕਰਦੇ ਹਨ, ਉਹ ਆਪਣੀ ਘਰ ਪਸ਼ੂ ਵੀ ਪਾਲਦੇ ਹਨ। ਜਿਸ ਤੋਂ ਉਨ੍ਹਾਂ ਨੂੰ ਦੁੱਧ ਮਿਲਦਾ ਹੈ। ਪਸ਼ੂ ਇਕ ਹੋਰ ਤਰੀਕੇ ਨਾਲ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਸਕਦੇ ਹਨ। ਜਿਹੜਾ ਉਨ੍ਹਾਂ ਦਾ ਗੋਬਰ ਅਤੇ ਪਿਸ਼ਾਬ ਹੁੰਦਾ ਉਸ ਦੀ ਵਰਤੋਂ ਕੁਦਰਤੀ ਖਾਦ ਬਣਾਉਣ ਲਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: Israel Hamas war: ਇਜ਼ਰਾਇਲ ਦੇ ਹਮਲੇ 'ਚ ਮੌਤ ਤੋਂ ਬਾਅਦ ਗਰਭਵਤੀ ਮਹਿਲਾ ਦੀ ਡਿਲੀਵਰੀ, ਜਿਉਂਦੀ ਬੱਚੀ ਨੂੰ ਦਿੱਤਾ ਜਨਮ
ਇਸ ਦੇ ਲਈ ਤੁਸੀਂ ਗਾਂ ਦਾ ਗੋਹਾ ਲੈ ਕੇ ਥੋੜੇ ਦਿਨਾਂ ਲਈ ਰੱਖ ਲਓ। ਇਸ ਤੋਂ ਬਾਅਦ ਜਦੋਂ ਉਹ ਗੋਬਰ ਸੜ ਜਾਵੇ ਤਾਂ ਉਸ ਗੋਹੇ ਨੂੰ ਤੁਸੀਂ ਖੇਤ ਵਿੱਚ ਪਾ ਦਿਓ। ਇਸ ਗੋਬਰ ਵਿੱਚ ਕੋਈ ਵੀ ਰਸਾਇਣਕ ਜਾਂ ਸਿੰਥੈਟਿਕ ਖਾਦ ਨਹੀਂ ਮਿਲਾਈ ਜਾਣੀ ਚਾਹੀਦੀ। ਇਸ ਨਾਲ ਤੁਹਾਡੀ ਗੋਹੇ ਦੀ ਖਾਦ ਖਰਾਬ ਹੋ ਸਕਦੀ ਹੈ।
ਲੱਕੜ ਦੀ ਸੁਆਹ ਦੀ ਕਰ ਸਕਦੇ ਵਰਤੋਂ
ਘਰ ਵਿੱਚ ਕੁਦਰਤੀ ਖਾਦ ਬਣਾਉਣ ਦਾ ਇੱਕ ਹੋਰ ਤਰੀਕਾ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਆਮ ਤੌਰ 'ਤੇ ਲੋਕ ਲੱਕੜਾਂ ਨੂੰ ਸਾੜ ਕੇ ਬਾਕੀ ਬਚੀ ਸੁਆਹ ਨੂੰ ਸੁੱਟ ਦਿੰਦੇ ਹਨ। ਪਰ ਕਿਸਾਨ ਇਸ ਸੁਆਹ ਨੂੰ ਕੁਦਰਤੀ ਖਾਦ ਵਜੋਂ ਵੀ ਵਰਤ ਸਕਦੇ ਹਨ। ਸੁਆਹ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਹ ਮਿੱਟੀ ਦਾ pH ਮੁੱਲ ਵਧਾਉਂਦਾ ਹੈ। ਤੁਸੀਂ ਸੁਆਹ ਨੂੰ ਖਾਦ ਦੇ ਨਾਲ ਮਿਲਾ ਸਕਦੇ ਹੋ ਅਤੇ ਇਸ ਨੂੰ ਖੇਤਾਂ 'ਚ ਛਿੜਕ ਸਕਦੇ ਹੋ।
ਚੌਲਾਂ ਦੇ ਪਾਣੀ ਨਾਲ ਬਣਾਓ ਖਾਦ
ਹਰ ਕਿਸੇ ਦੇ ਘਰ ਚੌਲ ਖਾਧੇ ਜਾਂਦੇ ਹਨ। ਚੌਲ ਬਣਨ ਤੋਂ ਬਾਅਦ ਗਾੜ੍ਹਾ ਪਾਣੀ ਰਹਿ ਜਾਂਦਾ ਹੈ। ਜਿਸ ਨੂੰ ਮਾਂਡ ਕਿਹਾ ਜਾਂਦਾ ਹੈ। ਜਦੋਂ ਲੋਕ ਚੌਲ ਖਾਂਦੇ ਹਨ ਤਾਂ ਮਾਂਡ ਨੂੰ ਸੁੱਟ ਦਿੰਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਮਾਂਡ ਦੀ ਵਰਤੋਂ ਕੁਦਰਤੀ ਖਾਦ ਦੇ ਤੌਰ 'ਤੇ ਕੀਤੀ ਜਾ ਸਕਦੀ ਹੈ। ਜਦੋਂ ਤੁਸੀਂ ਚੌਲ ਬਣਾਉਂਦੇ ਹੋ ਤਾਂ ਮਾਂਡ ਇਕੱਠੀ ਕਰਦੇ ਰਿਹਾ ਕਰੋ ਅਤੇ ਜਦੋਂ ਇਹ ਸਹੀ ਮਾਤਰਾ ਵਿੱਚ ਬਣ ਜਾਵੇ ਤਾਂ ਇਸਨੂੰ ਖੇਤ ਵਿੱਚ ਪਾ ਦਿਓ। ਮਾਂਡ ਦੇ ਅੰਦਰ ਚੰਗੀ ਮਾਤਰਾ ਵਿੱਚ ਸਟਾਰਚ ਅਤੇ NPK ਹੁੰਦਾ ਹੈ। ਇਸ ਨਾਲ ਪੌਦਿਆਂ ਨੂੰ ਪੋਸ਼ਣ ਮਿਲਦਾ ਹੈ।