Potato Price Hikes: ਦੇਸ਼ ਵਿੱਚ ਜੇਕਰ ਕਿਸੇ ਵਸਤੂ ਦੀ ਮਹਿੰਗਾਈ ਵਧਦੀ ਹੈ ਤਾਂ ਸਭ ਤੋਂ ਵੱਧ ਮਾਰ ਆਮ ਆਦਮੀ ਨੂੰ ਪੈਂਦੀ ਹੈ। ਆਲੂ ਭਾਰਤ ਵਿੱਚ ਸਭ ਤੋਂ ਵੱਧ ਖਾਧੀ ਜਾਣ ਵਾਲੀਆਂ ਸਬਜ਼ੀਆਂ ਵਿੱਚੋਂ ਇੱਕ ਹੈ। ਇਸ ਦੀ ਵਰਤੋਂ ਹਰ ਸਬਜ਼ੀ ਵਿੱਚ ਕੀਤੀ ਜਾ ਸਕਦੀ ਹੈ। ਪਰ ਇਨ੍ਹਾਂ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋਇਆ ਹੈ। 


ਆਲੂ ਦੀ ਕੀਮਤ 35 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਫਰਵਰੀ ਮਹੀਨੇ ਵਿੱਚ ਇਹ ਆਲੂ 12 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ। ਇਸ ਲਈ ਹੁਣ ਅਪ੍ਰੈਲ 'ਚ ਇਸ ਦੀ ਕੀਮਤ 35 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਆਖ਼ਰ ਆਲੂਆਂ ਦੀਆਂ ਕੀਮਤਾਂ ਵਿਚ ਇੰਨੇ ਵਾਧੇ ਦਾ ਕੀ ਕਾਰਨ ਹੈ? ਆਓ ਜਾਣਦੇ ਹਾਂ


2 ਮਹੀਨੇ ਵਿੱਚ ਦੋਗੁਣਾ ਤੋਂ ਵੀ ਵੱਧ ਹੋਈਆਂ ਕੀਮਤਾਂ
ਬਜ਼ਾਰ ਵਿੱਚ ਇੱਕ ਚੀਜ਼ ਸਸਤੀ ਹੁੰਦੀ ਹੈ ਤਾਂ ਫਿਰ ਹੋਰ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ। ਜਿੱਥੇ ਪਿਆਜ਼ ਦੀਆਂ ਕੀਮਤਾਂ ਵੱਧ ਰਹੀਆਂ ਸਨ, ਤਾਂ ਉੱਥੇ ਹੀ ਆਲੂ ਦੇ ਭਾਅ ਨੇ ਲੋਕਾਂ ਦਾ ਕੰਮ ਵਿਗਾੜ ਦਿੱਤਾ ਹੈ। ਆਲੂ ਭਾਰਤ ਵਿੱਚ ਸਭ ਤੋਂ ਵੱਧ ਖਾਧੀ ਜਾਣ ਵਾਲੀ ਸਬਜ਼ੀ ਹੈ। ਇਸ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ।


ਇਹ ਵੀ ਪੜ੍ਹੋ: Barnala News: ਕਮਿਸ਼ਨ ਏਜੰਟ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ! ਅਜੇ 2 ਸਾਲ ਪਹਿਲਾਂ ਹੋਇਆ ਸੀ ਵਿਆਹ


ਜੇਕਰ ਮੌਜੂਦਾ ਸਮੇਂ 'ਚ ਆਲੂ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 35 ਰੁਪਏ ਪ੍ਰਤੀ ਕਿਲੋ ਤੱਕ ਹੈ। ਜਦੋਂ ਕਿ ਫਰਵਰੀ ਮਹੀਨੇ ਇਹ 12 ਰੁਪਏ ਪ੍ਰਤੀ ਕਿਲੋ ਸੀ। ਜੇਕਰ ਪਿਛਲੇ ਦੋ ਮਹੀਨਿਆਂ 'ਚ ਦੇਖਿਆ ਜਾਵੇ ਤਾਂ ਕੀਮਤਾਂ ਦੁੱਗਣੇ ਤੋਂ ਵੀ ਵੱਧ ਹੋ ਗਈਆਂ ਹਨ। ਅਜਿਹੇ 'ਚ ਆਮ ਲੋਕ ਆਲੂਆਂ ਦੀ ਬਜਾਏ ਰਸੋਈ ਲਈ ਹੋਰ ਵਿਕਲਪ ਲੱਭ ਰਹੇ ਹਨ।


ਕਿਉਂ ਵੱਧ ਰਹੀਆਂ ਆਲੂ ਦੀਆਂ ਕੀਮਤਾਂ?
ਆਲੂ ਦੀਆਂ ਕੀਮਤਾਂ ਵਿੱਚ ਅਚਾਨਕ ਵਧਦੀਆਂ ਕੀਮਤਾਂ ਨੂੰ ਲੈਕੇ ਲੋਕ ਪਰੇਸ਼ਾਨ ਹਨ। ਖਾਸ ਕਰਕੇ ਆਮ ਲੋਕ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਆਲੂਆਂ ਦੀਆਂ ਵਧਦੀਆਂ ਕੀਮਤਾਂ ਬਾਰੇ ਮੰਡੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਬੇਮੌਸਮੀ ਬਰਸਾਤ ਨੇ ਆਲੂਆਂ ਦੀ ਕਈ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਅਜਿਹੇ 'ਚ ਆਲੂਆਂ ਦੀ ਮੰਗ ਜ਼ਿਆਦਾ ਹੈ ਪਰ ਆਮਦ ਘੱਟ ਹੈ। ਇਸੇ ਕਰਕੇ ਕੀਮਤਾਂ ਵਧ ਰਹੀਆਂ ਹਨ। ਅਤੇ ਉੱਥੇ ਹੀ ਲੋਕ ਚੰਗੀ ਗੁਣਵੱਤਾ ਵਾਲੇ ਆਲੂ ਚਾਹੁੰਦੇ ਹਨ ਜੋ ਇਸ ਸਮੇਂ ਬਹੁਤ ਘੱਟ ਮਾਤਰਾ ਵਿੱਚ ਉਪਲਬਧ ਹਨ। ਇਸ ਲਈ, ਉਪਲਬਧ ਸਟਾਕ ਦੀਆਂ ਕੀਮਤਾਂ ਕਾਫ਼ੀ ਵੱਧ ਗਈਆਂ ਹਨ। 


ਇਹ ਵੀ ਪੜ੍ਹੋ: Crime News: ਬੇਹੱਦ ਦਰਦਨਾਕ! ਜਾਲਮ ਪਤੀ ਨੇ ਗਰਭਵਤੀ ਪਤਨੀ ਨੂੰ ਮੰਜੇ ਨਾਲ ਬੰਨ੍ਹ ਕੇ ਲਾਈ ਅੱਗ, ਵਜ੍ਹਾ ਸੁਣ ਕੇ ਉੱਡ ਜਾਣਗੇ ਹੋਸ਼