ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਵਿਗਿਆਨਕ ਪ੍ਰੋਗਰਾਮ ਦੇਖਣ ਦੇ ਨਾਲ ਸਾਹਿਤ ਖਰੀਦਣ ਵਿੱਚ ਰੁਚੀ ਦਿਖਾਈ। ਇਸ ਮੌਕੇ ਕਈ ਅਗਾਂਹਵਧੂ ਕਿਸਾਨਾਂ ਨੇ ਤਰਕਸ਼ੀਲ ਮੈਗਜ਼ੀਨ ਦੇ ਸਾਲਾਨਾ ਚੰਦੇ ਭਰ ਕੇ ਇਸ ਸੰਸਥਾ ਦੇ ਵਿਚਾਰਾਂ ਨਾਲ ਸਹਿਮਤ ਹੋਣ ਦੀ ਹਾਮੀ ਭਰੀ। ਪੀਏਯੂ ਦੇ ਕਿਸਾਨ ਮੇਲੇ ਵਿੱਚ ਲਾਏ ਸਟਾਲ ਰਾਹੀਂ ਤਰਕਸ਼ੀਲ ਸੁਸਾਇਟੀ ਦੇ ਅਹੁਦੇਦਾਰਾਂ ਨੇ ਵਿਗਿਆਨਕ ਤੱਥਾਂ ਦੇ ਆਧਾਰ ਉੱਤੇ ਬਾਬਿਆਂ ਦੀਆਂ ਕਰਾਮਾਤਾਂ ਤੇ ਜਾਦੂ-ਟੂਣਿਆਂ ਪਿੱਛੇ ਲੁਕੇ ਸੱਚ ਨੂੰ ਉਜਾਗਰ ਕਰਨ ਲਈ ਕਈ ਕਰਤੱਬ ਕਰਕੇ ਦਿਖਾਏ।
ਮੇਲੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲਾਏ ਸਟਾਲ ’ਤੇ ਜਿੱਥੇ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਦੂਰ ਰੱਖਣ ਦਾ ਸੰਦੇਸ਼ ਦਿੰਦੀਆਂ ਪੁਸਤਕਾਂ ਵੇਚਣ ਲਈ ਰੱਖੀਆਂ ਗਈਆਂ ਸਨ, ਉੱਥੇ ਨਾਲੋ ਨਾਲ ਸਟੇਜ ਉੱਤੇ ਅੰਧ-ਵਿਸ਼ਵਾਸ਼ਾਂ ਖਿਲਾਫ ਜਾਦੂ-ਮੰਤਰ ਕੀ ਹੈ, ਬਾਰੇ ਪ੍ਰਤੱਖ ਵਿਖਾਇਆ ਜਾ ਰਿਹਾ ਸੀ।
ਇਸ ਸਮੇਂ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ, ਜ਼ੋਨ ਲੁਧਿਆਣਾ ਦੇ ਮੁਖੀ ਜਸਵੰਤ ਜ਼ੀਰਖ ਦਾ ਕਹਿਣਾ ਸੀ ਕਿ ਬਹੁਤ ਸਾਰੇ ਲੋਕ ਤਾਂ ਅਗਿਆਨਤਾ ਦੇ ਵੱਸ ਹੋ ਕੇ ਬਾਬੇ, ਚੇਲਿਆਂ ਤੇ ਜੋਤਸ਼ੀਆਂ ਪਿੱਛੇ ਲੱਗੇ ਫਿਰਦੇ ਹਨ। ਅਜਿਹੇ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾ ਕੇ ਬਾਬਿਆਂ ਤੇ ਜੋਤਸ਼ੀਆਂ ਦੇ ਚੁੰਗਲ ਵਿੱਚੋਂ ਬਚਾਉਣਾ ਹੀ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਮੇਲੇ ਵਿੱਚ ਆਏ ਕਿਸਾਨ ਤਰਕਸ਼ੀਲਾਂ ਦੇ ਵਿਚਾਰਾਂ ਨਾ ਸਹਿਮਤ ਹੁੰਦੇ ਨਜ਼ਰ ਆਏ