ਚੰਡੀਗੜ੍ਹ: ਇਹ ਕਹਾਣੀ ਹੈ ਇੱਕ ਅਜਿਹੇ ਨੌਜਵਾਨ ਦੀ ਜੋ ਸਰਕਾਰੀ ਨੌਕਰੀਆਂ ਪਿੱਛੇ ਭੱਜਦੇ ਹਨ ਜਾਂ ਜ਼ਮੀਨਾਂ ਵੇਚ ਕੇ ਵਿਦੇਸ਼ ਜਾਣ ਦੀ ਜੁਗਤ ਵਿੱਚ ਲੱਗੇ ਰਹਿੰਦੇ ਹਨ। ਹਰੀਸ਼ ਧਨਦੇਵ ਚੰਗੀ-ਭਲੀ ਸਰਕਾਰੀ ਨੌਕਰੀ ਛੱਡ ਕੇ ਖੇਤੀ ਵੱਲ ਮੁੜ ਗਿਆ। ਅੱਜ ਉਹ ਨਾ ਸਿਰਫ਼ ਸਰਕਾਰੀ ਨੌਕਰੀ ‘ਤੋਂ ਮਿਲਣ ਵਾਲੀ ਤਨਖ਼ਾਹ ਨਾਲੋਂ ਵੱਧ ਕਮਾ ਰਿਹਾ ਹੈ, ਸਗੋਂ ਨੌਕਰੀ ਕਰਨ ਨਾਲੋਂ ਵਧੇਰੇ ਖ਼ੁਸ਼ ਹੈ।
ਹਰੀਸ਼ ਦਾ ਸਾਰਾ ਪਰਿਵਾਰ ਖੇਤੀਬਾੜੀ ਹੀ ਕਰਦਾ ਰਿਹਾ ਹੈ। ਘਰ ਵਾਲਿਆਂ ਦੇ ਕਹਿਣ ‘ਤੇ ਉਸਨੇ ਸਰਕਾਰੀ ਨੌਕਰੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਨਗਰ ਨਿਗਮ ਵਿੱਚ ਜੂਨੀਅਰ ਇੰਜੀਨੀਅਰ (ਜੇਈ) ਵਜੋਂ ਨੌਕਰੀ ਲੱਗ ਗਿਆ। ਹਰੀਸ਼ ਕਹਿੰਦੇ ਹਨ-“ਮੈਂ ਨੌਕਰੀ ਨਹੀਂ ਕਰਨਾ ਚਾਹੁੰਦਾ ਸੀ. ਮੈਂ ਤਾਂ ਖੇਤੀਬਾੜੀ ਕਰਨ ਦਾ ਸ਼ੌਕੀਨ ਸੀ. ਮੈਂ ਨੌਕਰੀ ਕਰ ਤਾਂ ਰਿਹਾ ਸੀ ਪਰ ਖ਼ੁਸ਼ ਨਹੀਂ ਸੀ। ਪਰ ਮੈਨੂੰ ਕੋਈ ਰਾਹ ਦਿੱਖ ਵੀ ਨਹੀਂ ਰਹੀ ਸੀ।” ਇੱਕ ਵਾਰ ਉਹ ਦਿੱਲੀ ‘ਚ ਲੱਗੇ ਖੇਤੀਬਾੜੀ ਮੇਲੇ ਐਗਰੀ-ਏਕਸਪੋ ‘ਚ ਗਿਆ। ਬੱਸ ਉਹੀ ਉਸ ਦੇ ਜੀਵਨ ਵਿੱਚ ਬਦਲਾਅ ਲਿਆਉਣ ਵਾਲਾ ਦਿਨ ਸੀ। ਹਰੀਸ਼ ਨੇ ਨੌਕਰੀ ਛੱਡ ਕੇ ਖੇਤੀ ਕਰਨ ਦਾ ਦ੍ਰਿੜ੍ਹ ਨਿਸ਼ਚੇ ਕਰ ਲਿਆ। ਉਸਨੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਨਾਲ ਆਪਣੀ ਜ਼ਮੀਨਾਂ ਵਿੱਚ ਅਲੋਵੇਰਾ ਅਤੇ ਹੋਰ ਫ਼ਸਲਾਂ ਪੈਦਾ ਕਰਨੀ ਸ਼ੁਰੂ ਕੀਤੀ।
ਹਰੀਸ਼ ਰਾਜਸਥਾਨ ਦੇ ਜੈਸਲਮੇਰ ਦੇ ਇੱਕ ਪਿੰਡ ‘ਚ ਰਹਿੰਦਾ ਹੈ। ਉਸ ਦੇ ਖੇਤਾਂ ਦੀ ਅਲੋਵੇਰਾ ਦੀ ਫ਼ਸਲ ਹਰਿਦਵਾਰ ਦੇ ਪਤੰਜਲੀ ਫੂਡ ਪ੍ਰੋਡਕਟਸ ਨੂੰ ਜਾਂਦੀ ਹੈ ਜਿੱਥੇ ਉਸ ਦਾ ਇਸਤੇਮਾਲ ਅਲੋਵੇਰਾ ਜੂਸ ਬਣਾਉਣ ਲਈ ਹੁੰਦਾ ਹੈ। ਹਰੀਸ਼ ਦਾ ਕਹਿਣਾ ਹੈ ਕੇ ਇਸ ਨਾਲ ਉਸ ਦੀ ਸਾਲਾਨਾ ਆਮਦਨ ਡੇਢ ਤੋਂ ਦੋ ਕਰੋੜ ਰੁਪਏ ਬਣਦੀ ਹੈ। ਹਰੀਸ਼ ਦੇ ਮੁਤਾਬਿਕ ਐਗਰੋਏਕਸਪੋ ‘ਚ ਜਾ ਕੇ ਉਸ ਨੂੰ ਪਤਾ ਲੱਗਾ ਕੇ ਰਾਜਸਥਾਨੀ ਟਿੱਬਿਆਂ ‘ਚ ਪੈਦਾ ਹੋਣ ਵਾਲੀ ਅਲੋਵੇਰਾ ਦੀ ਕੁਆਲਿਟੀ ਕਿੱਤੇ ਵਧੇਰੇ ਚੰਗੀ ਮੰਨੀ ਜਾਂਦੀ ਹੈ। ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਸ ਦੀ ਡਿਮਾਂਡ ਵੀ ਜ਼ਿਆਦਾ ਹੈ।
ਖੇਤੀ ਕਰਨ ਦਾ ਹਰੀਸ਼ ਦਾ ਫ਼ੈਸਲਾ ਅਤੇ ਮਿਹਨਤ ਦੇ ਸਦਕੇ ਉਹ ਅਲੋਵੇਰਾ ਦਾ ਵੱਡਾ ਸਪਲਾਇਰ ਬਣ ਗਿਆ ਹੈ। ਹਰੀਸ਼ ਦਾ ਕਹਿਣਾ ਹੈ ਕੇ ਜੈਸਲਮੇਰ ਨਗਰ ਨਿਗਮ ‘ਚ ਜੂਨੀਅਰ ਇੰਜੀਨੀਅਰ ਦੀ ਨੌਕਰੀ ਵਧਿਆ ਸੀ ਪਰ ਮੇਰਾ ਮਨ ਮੈਨੂੰ ਖੇਤਾਂ ਵੱਲ ਖਿੱਚਦਾ ਸੀ। ਮੈਂ ਆਪਣੇ ਮਨ ਦੀ ਗੱਲ ਸੁਣੀ. ਜਦੋਂ ਮੈਂ ਫ਼ੈਸਲਾ ਕੀਤਾ ਉਸ ਵੇਲੇ ਮੇਰੇ ਕੋਲ ਜ਼ਮੀਨ ਸੀ, ਪਾਣੀ ਵੀ ਸੀ ਪਰ ਇਹ ਜਾਣਕਾਰੀ ਨਹੀਂ ਸੀ ਕੇ ਕੀ ਕਰਨਾ ਹੈ। ਐਗਰੋਏਕਸਪੋ ‘ਚ ਮੈਨੂੰ ਅਲੋਵੇਰਾ ਅਤੇ ਆਂਵਲਾ ਦੀ ਪੈਦਾਵਾਰ ਕਰਨ ਬਾਰੇ ਸਲਾਹ ਦਿੱਤੀ ਗਈ।
ਹੁਣ ਉਹ ਅਲੋਵੇਰਾ ਦੀ ‘ਬੇਬੀ ਡੇੰਸਿਸ’ ਕਿਸਮ ਦੀ ਖੇਤੀ ਕਰਦਾ ਹੈ ਜਿਸ ਦੀ ਬਰਾਜ਼ੀਲ, ਹਾੰਗਕਾੰਗ ਅਤੇ ਅਮਰੀਕਾ ਵਿੱਚ ਬਹੁਤ ਡਿਮਾਂਡ ਹੈ। ਬੀਤੇ ਸਾਲਾਂ ਦੌਰਾਨ ਹੀ ਉਹ ਪਤੰਜਲੀ ਫੂਡ ਕੰਪਨੀ ਨੂੰ ਕਈ ਟਨ ਅਲੋਵੇਰਾ ਸਪਲਾਈ ਕਰ ਚੁੱਕਿਆ ਹੈ। ਪਰ ਇਸ ਨਾਲੋਂ ਵੀ ਵੱਧ ਵੱਡੀ ਗੱਲ ਹਰੀਸ਼ ਲਈ ਇਹ ਹੈ ਕੇ ਉਹ ਆਪਣਾ ਮਨਭਾਉਂਦਾ ਕੰਮ ਖੇਤੀ ਕਰ ਰਿਹਾ ਹੈ ਅਤੇ ਖ਼ੁਸ਼ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin