ਨਵੀਂ ਦਿੱਲੀ: ਇੱਕ ਆਈ.ਆਈ.ਟੀ.ਐਨ. ਜਾਂ ਆਈ.ਆਈ.ਟੀ. ਦੇ ਪ੍ਰੋਫੈਸਰ ਦਾ ਨਾਮ ਆਉਣ ਉੱਤੇ ਤੁਹਾਡੇ ਜ਼ਹਿਨ ਵਿੱਚ ਆਉਂਦਾ ਹੈ, ਲਗਜ਼ਰੀ ਲਾਈਫ਼ ਸਟਾਈਲ, ਵਾਈਟ ਕਾਲਰ ਜੌਬ, ਚਮਚਮਾਉਂਦੀ ਗੱਡੀ, ਬੰਗਲਾ ਤੇ ਸਕੂਨ ਦੀ ਜ਼ਿੰਦਗੀ...ਸ਼ਾਇਦ ਇਸ ਤੋਂ ਵੀ ਕਿਤੇ ਜ਼ਿਆਦਾ..ਪਰ ਅੱਜ ਤੁਹਾਨੂੰ ਮਿਲਾਉਂਦੇ ਹਾਂ ਇੱਕ ਅਜਿਹੇ ਆਈ.ਆਈ.ਟੀ. ਦੇ ਸ਼ਖ਼ਸ ਨਾਲ ਜਿਸ ਕੋਲ ਇਹ ਸਭ ਕੁਝ ਪਾਉਣ ਦਾ ਰਾਹ ਸੀ ਪਰ ਉਸ ਨੇ ਸਕੂਲ ਲਈ ਸੰਘਰਸ਼ ਦਾ ਰਸਤਾ ਚੁਣਿਆ। ਗ਼ਰੀਬ ਆਦਿਵਾਸੀਆਂ ਲਈ ਸੰਘਰਸ਼।
ਅਲੋਕ ਸਾਗਰ ਆਈ.ਆਈ.ਟੀ. ਦਿੱਲੀ ਦੇ ਸਾਬਕਾ ਪ੍ਰੋਫੈਸਰ ਹਨ। ਜਿਹੜੇ ਪਿਛਲੇ ਦਿਨਾਂ ਵਿੱਚ ਅਚਾਨਕ ਉਸ ਵੇਲੇ ਸੁਰਖ਼ੀਆਂ ਵਿੱਚ ਆਏ ਜਦੋਂ ਘੋੜਾਡੋਂਗਰੀ ਉਪ ਚੋਣਾਂ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਵੈਰੀਫਿਕੇਸ਼ਨ ਲਈ ਥਾਣੇ ਸੱਦਿਆ। ਅਲੋਕ ਪਿਛਲੇ 26 ਸਾਲਾਂ ਤੋਂ ਆਦਿਵਾਸੀ ਪਿੰਡ ਕੋਚਾਮੂ ਵਿੱਚ ਰਹਿ ਰਹੇ ਹਨ। ਪਿੰਡ ਕੋਚਾਮੂ ਭੋਪਾਲ ਰਾਜਧਾਨੀ ਤੋਂ 165 ਕਿਲੋਮੀਟਰ ਦੂਰ ਬੇਤੂਲਾ ਜ਼ਿਲ੍ਹੇ ਵਿੱਚ ਪੈਂਦਾ ਹੈ। ਕਰੀਬ 750 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਬਿਜਲੀ ਨਹੀਂ ਪਹੁੰਚੀ। ਪਿੰਡ ਨੂੰ ਜਾਣ ਲਈ ਸੜਕ ਨਹੀਂ ਬਲਕਿ ਪਗਡੰਡੀ ਹੈ। ਪਿੰਡ ਵਿੱਚ ਸਿੱਖਿਆ ਦੇ ਨਾਂ ਉੱਤੇ ਪ੍ਰਾਇਮਰੀ ਸਕੂਲ ਹੈ ਤੇ ਸਿਹਤ ਵਿਵਸਥਾ ਤਾਂ ਰੱਬ ਭਰੋਸੇ ਹੈ।
ਅਲੋਕ 90 ਦੇ ਦਹਾਕੇ ਵਿੱਚ ਆਦਿਵਾਸੀ ਮਜ਼ਦੂਰ ਸੰਗਠਨ ਦੇ ਜ਼ਰੀਏ ਇੱਥੇ ਪਹੁੰਚੇ ਤੇ ਇੱਥੋਂ ਦੇ ਹੀ ਹੋ ਗਏ। ਉਨ੍ਹਾਂ ਨੇ 1966-71 ਵਿੱਚ ਦਿੱਲੀ ਤੋਂ ਆਈ.ਆਈ.ਟੀ. ਤੋਂ ਬੀਟੈਕ ਕੀਤਾ। ਫਿਰ ਇੱਥੋਂ ਹੀ 1971-73 ਵਿੱਚ ਐਮਟੈਕ ਕਰਨ ਤੋਂ ਬਾਅਦ ਰਾਈਸ ਯੂਨੀਵਰਸਿਟੀ ਹੂਸਟਨ ਵੱਲ ਰੁਖ ਕੀਤਾ। ਪੀਐਚਡੀ ਦੇ ਬਾਅਦ ਉਨ੍ਹਾਂ ਨੇ ਡੇਢ ਸਾਲ ਯੂਐਸਏ ਵਿੱਚ ਨੌਕਰੀ ਕੀਤੀ। ਫਿਰ 1980-81 ਵਿੱਚ ਭਾਰਤ ਵਾਪਸ ਆ ਕੇ ਦਿੱਲੀ ਆਈਆਈਟੀ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ।
ਨੌਕਰੀ ਛੱਡ ਪਿੰਡ ਵਿੱਚ ਕੰਮ ਕਰਨ ਬਾਰੇ ਅਲੋਕ ਬਹੁਤ ਗੰਭੀਰਤਾ ਨਾਲ ਜੁਆਬ ਦਿੰਦੇ ਹਨ ਕਿ 'ਜਿਹੜਾ ਸਮਾਜ ਤੋਂ ਲਿਆ ਸੀ, ਉਹ ਸਮਾਜ ਨੂੰ ਵਾਪਸ ਵੀ ਤਾਂ ਕਰਨਾ ਹੈ।' ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਤੁਹਾਡੇ ਲਈ ਤਾਂ ਆਮ ਆਦਮੀ ਦੋ ਮੁਕਾਬਲੇ ਜਿਊਣ ਲਈ ਵਧੀਆ ਬਦਲ ਸੀ ਤਾਂ ਉਹ ਕਹਿੰਦੇ ਹਨ ਕਿ "ਮੈਨੂੰ ਬਚਪਨ ਤੋਂ ਹੀ ਕੁਦਰਤ ਦੇ ਨੇੜੇ ਜਾਣ ਨਾਲ ਖ਼ੁਸ਼ੀ ਮਿਲਦੀ ਸੀ ਤੇ ਮੈਂ ਆਪਣਾ ਰਾਹ ਆਪ ਚੁਣਿਆ ਹੈ ਲਿਹਾਜ਼ਾ ਮੈਂ ਸੰਤੁਸ਼ਟ ਹਾਂ।" ਕਦੇ ਦੇਸ਼ ਲਈ ਆਈਆਈਟੀਐਨ ਤਿਆਰ ਕਰਨ ਵਾਲੇ ਅਲੋਕ ਕੋਲ ਅੱਜ ਜਮ੍ਹਾ ਪੂੰਜੀ ਦੇ ਨਾਮ ਉੱਤੇ ਤਿੰਨ ਜੋੜੇ ਕੁਰਤੇ ਤੇ ਇੱਕ ਸਾਈਕਲ ਹੈ। ਉਹ ਜਿਸ ਆਦਿਵਾਸੀ ਦੇ ਘਰ 26 ਸਾਲਾਂ ਤਾਂ ਰਹਿ ਰਹੇ ਹਨ, ਉਸ ਦੇ ਘਰ ਦੇ ਦਰਵਾਜ਼ੇ ਵੀ ਨਹੀਂ ਹਨ। ਦਰਵਾਜ਼ਿਆਂ ਬਾਰੇ ਪੁੱਛਣ ਉੱਤੇ ਕਹਿੰਦੇ ਹਨ ਕਿ ਜ਼ਰੂਰਤ ਹੀ ਕਿੱਥੇ ਹੈ। ਰੈਂਟ ਦੇ ਸੁਆਲ ਉੱਤੇ ਕਹਿੰਦੇ ਹਨ ਕਿ ਹਾਂ ਥੋੜ੍ਹਾ ਬਹੁਤਾ ਦੇ ਦਿੰਦਾ ਹਾਂ।
ਆਦਿ-ਵਾਸੀ ਮਜ਼ਦੂਰ ਸੰਗਠਨ ਨਾਲ ਮਿਲ ਕੇ ਉਹ ਆਦਿਵਾਸੀਆਂ ਦੇ ਹੱਕਾਂ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ। ਉਹ ਕਈ ਭਾਸ਼ਾਵਾਂ ਦਾ ਜਾਣਕਾਰ ਵੀ ਹੈ। ਤੁਸੀਂ ਉਸ ਸਮੇਂ ਹੈਰਾਨ ਹੋ ਜਾਵੋਗੇ ਜਦੋਂ ਤੁਸੀਂ ਉਸ ਨੂੰ ਆਦਿਵਾਸੀਆਂ ਦੀ ਸਥਾਨਕ ਭਾਸ਼ਾ ਵਿੱਚ ਗੱਲ ਕਰਦੇ ਸੁਣਦੇ ਹੋ। ਸਰਕਾਰ ਆਦਿਵਾਸੀਆਂ ਤੇ ਕਿਸਾਨਾਂ ਲਈ ਯੋਜਨਾਵਾਂ ਚਲਾਈ ਰਹੀ ਹੈ ਇਸ ਉੱਤੇ ਉਹ ਬੋਲਦੇ ਹਨ ਕਿ ਮੈਨੂੰ ਤਾਂ ਇਹ ਸਭ ਨਜ਼ਰ ਨਹੀਂ ਆਉਂਦਾ ਹਾਂ ਯੋਜਨ ਵੱਧ ਢੰਗ ਨਾਲ ਸ਼ੋਸ਼ਣ ਜ਼ਰੂਰ ਕਰ ਰਹੀ ਹੈ। ਅਲੋਕ ਕਹਿੰਦੇ ਹਨ ਕਿ ਗੈਰ ਬਰਾਬਰ ਖ਼ਤਮ ਹੋਣੀ ਚਾਹੀਦੀ ਹੈ ਜਿਸ ਸਮਾਜ ਦਾ ਉਹ ਸੁਪਨਾ ਦੇਖਦੇ ਹਨ ਉਸ ਦਾ ਉਸ ਕੋਲ ਮਾਡਲ ਵੀ ਹੈ।