ਨਾਰਨੌਲ: ਆਖ਼ਰਕਾਰ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਹੀ ਗਿਆ, ਜਿਸ ਕਰਕੇ ਗੋਦਾਮ 'ਚ ਖਾਦ ਹੋਣ ਦੇ ਬਾਅਦ ਵੀ ਉਨ੍ਹਾਂ ਨੂੰ ਖਾਦ ਲਈ ਜਦੋਜਹਿਦ ਕਰਨੀ ਪਈ। DAP ਖਾਦ ਦੇ ਲੁੱਟ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਖਾਦ ਲਈ ਤਰਸ ਰਹੇ ਕਿਸਾਨ ਹੁਣ ਸਿਰ ਅਤੇ ਸਾਈਕਲ 'ਤੇ ਖਾਦ ਦੇ ਥੇਲੇ ਲੈ ਕੇ ਭੱਜਦੇ ਨਜ਼ਰ ਆਏ। ਭੱਜ ਰਹੇ ਕਿਸਾਨਾਂ ਦੀਆਂ ਕੁਝ ਆਵਾਜ਼ਾਂ ਵੀ ਇਸ ਵੀਡੀਓ ਵਿੱਚ ਸੁਣਾਈ ਦੇ ਰਹੀਆਂ ਹਨ ਜਿਨ੍ਹਾਂ 'ਚ ਲੋਕ ਕਹੀ ਰਹੇ ਹਨ ਕਿ ਪੁਲਿਸ ਕੀ ਕਰੇਗੀ।


ਇਸ ਬਾਰੇ ਗੋਦਾਮ ਦੇ ਕਰਮਚਾਰੀ ਜਤਿੰਦਰ ਦਾ ਕਹਿਣਾ ਹੈ ਕਿ ਖਾਦ ਦੀ ਵੰਡ ਅੱਜ ਸਵੇਰੇ ਕਿਸਾਨਾਂ ਨੂੰ ਹੋਈ ਸੀ, ਪਰ ਜਿਨ੍ਹਾਂ ਕਿਸਾਨਾਂ ਨੂੰ ਟੋਕਨ ਵੰਡੇ ਗਏ ਉਹ ਅੱਜ ਸਵੇਰੇ ਗੁੱਸੇ ਵਿੱਚ ਆ ਗਏ ਅਤੇ ਕਰਮਚਾਰੀਆਂ ਨੂੰ ਧਮਕਾਉਂਦੇ ਹੋਏ ਇੱਕ-ਇੱਕ ਬੈਗ ਖਾਦ ਲੁੱਟ ਕੇ 100 ਬੋਰੀਆਂ ਖਾਦ ਲੈ ਗਏ।


ਖਾਦ ਖੋਹਣ ਵਾਲੇ ਕਿਸਾਨਾਂ ਵਿੱਚ ਔਰਤਾਂ ਵੀ ਸ਼ਾਮਲ ਸੀ। ਖਾਦ ਗੋਦਾਮ ਲੁੱਟਣ ਦੀ ਘਟਨਾ ਮਹਿੰਦਰਗੜ੍ਹ ਜ਼ਿਲ੍ਹੇ ਦੇ ਅਟੇਲੀ ਕਸਬੇ ਦੀ ਹੈ। ਪੁਲਿਸ ਜਾਣਕਾਰੀ ਮੁਤਾਬਕ ਖਾਦ ਦੀਆਂ 100 ਤੋਂ ਵੱਧ ਬੋਰੀਆਂ ਕੁਝ ਸ਼ਰਾਰਤੀ ਅਨਸਰਾਂ ਨੇ ਬਗੈਰ ਕੋਈ ਕੀਮਤ ਚੁਕਾਏ ਖਾਦ ਦੇ ਥੈਲੇ ਖੋਹ ਲਏ। ਇਸ 'ਚ ਕੁਝ ਬਾਈਕ ਦੇ ਨੰਬਰ ਸਾਡੇ ਕੋਲ ਆਏ ਹਨ, ਉਨ੍ਹਾਂ ਦੇ ਆਧਾਰ 'ਤੇ ਹੁਣ ਕਾਰਵਾਈ ਕੀਤੀ ਜਾਵੇਗੀ। ਪੁਲਿਸ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਵੀ ਗੱਲ ਕਰ ਰਹੀ ਹੈ।


ਦੱਸ ਦਈਏ ਕਿ ਹਾੜੀ ਦੀਆਂ ਫਸਲਾਂ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਹਰਿਆਣਾ ਵਿੱਚ ਡੀਏਪੀ ਦੀ ਵੱਡੀ ਘਾਟ ਹੈ। ਪਿਛਲੇ ਕਈ ਦਿਨਾਂ ਤੋਂ ਡੀਏਪੀ ਕੇਂਦਰਾਂ 'ਤੇ ਕਿਸਾਨਾਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਹੀ ਕਿਸਾਨਾਂ ਨੇ ਡੀਏਪੀ ਨਾ ਮਿਲਣ ਕਾਰਨ ਦਾਦਰੀ ਦੀ ਅਨਾਜ ਮੰਡੀ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਸੀ। ਰੇਵਾੜੀ ਅਤੇ ਨਾਰਨੌਲ ਵਿੱਚ ਡੀਏਪੀ ਨੂੰ ਸਖਤ ਪੁਲਿਸ ਪਹਿਰੇ ਦੇ ਵਿੱਚ ਵੰਡਿਆ ਜਾ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਡੀਏਪੀ ਦੀ ਘਾਟ ਬਣੀ ਹੋਈ ਹੈ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ।


ਇਹ ਵੀ ਪੜ੍ਹੋ: ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ 'ਚ ਪਹੁੰਚੇ ਸੀਐਮ ਚੰਨੀ, ਪਰਿਵਾਰ ਲਈ ਕੀਤਾ ਐਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904