ਮਾਨਸਾ: ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਦੇ 20 ਸਾਲਾ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਸੰਦੀਪ ਸਿੰਘ ਸਿਰ ਬੈਂਕਾਂ ਤੇ ਆੜ੍ਹਤੀਆਂ ਦਾ 10 ਲੱਖ ਰੁਪਏ ਦਾ ਕਰਜ਼ ਸੀ।

ਮ੍ਰਿਤਕ ਨੌਜਵਾਨ ਆਪਣੀ ਦੋ ਏਕੜ ਜ਼ਮੀਨ ਵਿੱਚ ਖੇਤੀਬਾੜੀ ਕਰਦਾ ਸੀ। ਉਸ ਸਿਰ ਛੇ ਲੱਖ ਬੈਂਕਾਂ ਦਾ ਤੇ ਚਾਰ ਲੱਖ ਆੜ੍ਹਤੀਆਂ ਦਾ ਕਰਜ਼ ਸੀ। ਕਰਜ਼ ਵਾਪਸੀ ਲਈ ਉਸ ਨੂੰ ਲਗਾਤਾਰ ਜ਼ਮੀਨ ਕੁਰਕ ਕੀਤੇ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਸਨ।

ਇਸ ਤੋਂ ਤੰਗ ਆ ਕੇ ਸੰਦੀਪ ਨੇ ਫਾਹਾ ਲੈ ਲਿਆ। ਮ੍ਰਿਤਕ ਆਪਣੇ ਪਿੱਛੇ ਕਰਜ਼ਦਾਰ ਭਰਾ ਛੱਡ ਗਿਆ ਹੈ।