ਟੋਕੀਓ: ਅੱਜ ਦੇ ਸਮੇਂ 'ਚ ਭਾਰਤੀ ਨੌਜਵਾਨ ਖੇਤੀਬਾੜੀ ਛੱਡ ਕੇ ਵਿਦੇਸ਼ਾਂ ਵੱਲ ਕੂਚ ਕਰਦੇ ਹਨ। ਨੌਜਵਾਨਾਂ ਦਾ ਮੰਨਣਾ ਹੈ ਕਿ ਕਿਸਾਨੀ ਕਰਨ 'ਚ ਪੈਸੇ ਨਹੀਂ ਹਨ ਅਤੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਵੀ ਹੋਣਾ ਪੈਂਦਾ ਹੈ। ਇਸ ਲਈ ਉਨ੍ਹਾਂ ਦਾ ਰੁਝਾਨ ਖੇਤੀਬਾੜੀ ਤੋਂ ਹਟਦਾ ਜਾ ਰਿਹਾ ਹੈ ਪਰ ਜੇਕਰ ਗੱਲ ਕੀਤੀ ਜਾਵੇ, ਵਿਦੇਸ਼ ਦੀ ਤਾਂ ਉੱਥੇ ਰਹਿੰਦੇ ਪੰਜਾਬੀ ਵੀਰ ਵੀ ਖੇਤੀ-ਕਿਸਾਨੀ 'ਚ ਕਾਫ਼ੀ ਮੁਨਾਫ਼ਾ ਕਮਾ ਰਹੇ ਹਨ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ।

ਭਾਰਤ ਵਿਚ ਰਹਿ ਰਹੇ ਨੌਜਵਾਨਾਂ ਦਾ ਖੇਤੀਬਾੜੀ ਪ੍ਰਤੀ ਨਜ਼ਰੀਆ ਬਦਲਣ ਲਈ ਜਾਪਾਨ ਦਾ ਇੱਕ ਕਿਸਾਨ ਕੁੱਝ ਵੱਖਰਾ ਕਰ ਰਿਹਾ ਹੈ। ਕਿਓਟੋ ਸਾਈਟੋ ਨਾਂ ਦਾ ਇਹ ਨੌਜਵਾਨ ਕਿਸਾਨ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨ ਹਨ ਪਰ ਉਹ ਖ਼ਾਸ ਵਜ੍ਹਾ ਕਰ ਕੇ ਦੁਨੀਆ ਭਰ ਵਿਚ ਚਰਚਿਤ ਹੋ ਰਹੇ ਹਨ। ਦਰਅਸਲ ਉਹ ਸੂਟ-ਬੂਟ ਪਹਿਨ ਕੇ ਖੇਤਾਂ 'ਚ ਕੰਮ ਕਰਦੇ ਹਨ।

                                                            ਕਿਓਟੋ ਸਾਈਟੋ ਆਪਣੇ ਖੇਤ 'ਚ ਕੰਮ ਕਰਦਾ ਹੋਇਆ।

ਕਿਓਟੋ ਦਾ ਕਹਿਣਾ ਹੈ ਕਿ ਉਹ ਖੇਤੀ-ਕਿਸਾਨੀ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਖ਼ਾਸ ਕਰੇ ਪੰਜਾਬੀ ਨੌਜਵਾਨ ਮੰਨਦੇ ਹਨ ਕਿ ਕਿਸਾਨੀ ਕਰਨ 'ਚ ਪੈਸੇ ਨਹੀਂ ਹਨ ਅਤੇ ਪੂਰੇ ਦਿਨ ਹੀ ਗੰਦੇ ਰਹਿੰਦੇ ਹਨ ਪਰ ਅਜਿਹਾ ਨਹੀਂ ਹੈ, ਕਿਸਾਨੀ 'ਚ ਵੀ ਬਹੁਤ ਪੈਸਾ ਹੈ।

ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਨੌਜਵਾਨ ਖੇਤੀ ਨੂੰ ਅਨੰਦ ਦੇ ਰੂਪ 'ਚ ਲੈਣ ਅਤੇ ਇਸ ਨਾਲ ਜੁੜਨ। ਕਿਓਟੋ ਦਾ ਪਰਿਵਾਰ ਕਾਫ਼ੀ ਸਮੇਂ ਤੋਂ ਇਸ ਕੰਮ 'ਚ ਲੱਗਾ ਹੋਇਆ ਹੈ। ਉਹ ਨੌਕਰੀ ਕਰਨ ਲਈ ਸ਼ਹਿਰ ਚਲੇ ਗਏ ਸਨ ਪਰ ਹੁਣ ਉਹ ਆਪਣੇ ਪਿੰਡ ਪਰਤੇ ਹਨ ਅਤੇ ਖੇਤੀਬਾੜੀ ਦਾ ਕੰਮ ਕਰਨ ਲੱਗੇ ਹਨ। ਉਨ੍ਹਾਂ ਨੇ ਖੇਤੀਬਾੜੀ ਦੇ ਕੰਮ 'ਚ ਜ਼ਰਾ ਕੁ ਬਦਲਾਅ ਕੀਤਾ ਹੈ। ਜਿਸ ਕਾਰਨ ਦੁਨੀਆ ਭਰ ਵਿਚ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਜਾਪਾਨ ਦੀਆਂ ਅਖ਼ਬਾਰਾਂ 'ਚ ਉਨ੍ਹਾਂ ਦੀਆਂ ਖ਼ਬਰਾਂ ਅਤੇ ਤਸਵੀਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਬੱਸ ਇੰਨਾ ਹੀ ਨਹੀਂ ਉਹ ਕਿਸਾਨੀ ਨਾਲ ਜੁੜੇ ਆਪਣੇ ਅਨੁਭਵਾਂ ਨੂੰ ਵੀ ਸਾਂਝਾ ਕਰਦੇ ਹਨ। ਵੀਡੀਉ ਦੇਖਣ ਲਈ ਹੇਠ ਕਲਿਕ ਕਰੋ..

[embed]