ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੇਸ਼ ਦੀ ਖੇਤੀਬਾੜੀ ਲਾਈਫ਼ਲਾਈਨ ਮਾਨਸੂਨ ਬਾਰੇ ਭਵਿੱਖਬਾਣੀ ਕਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਇਸ ਸਾਲ ਮਾਨਸੂਨ ਆਮ ਰਹੇਗਾ ਤੇ ਖ਼ਰਾਬ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ। ਵਿਭਾਗ ਮੁਤਾਬਕ ਇਸ ਸਾਲ 97 ਫ਼ੀ ਸਦੀ ਬਾਰਿਸ਼ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਮਾਨਸੂਨ ਬਿਹਤਰ ਰਹਿੰਦੀ ਹੈ ਤਾਂ ਸਾਉਣੀ ਦੀਆਂ ਫ਼ਸਲਾਂ ਲਈ ਲਾਹੇਵੰਦ ਰਹਿੰਦੀ ਹੈ।

 

ਭਾਰਤੀ ਮੌਸਮ ਵਿਭਾਗ ਦੇ ਡੀਜੀ ਕੇ.ਜੀ. ਰਮੇਸ਼ ਨੇ ਕਿਹਾ ਹੈ ਕਿ ਮੈਨਸੂਨ ਦੇ ਲੰਮੇ ਵਕਫ਼ੇ ਦਾ ਔਸਤ 97 ਫ਼ੀ ਸਦੀ ਰਹੇਗਾ, ਜੋ ਕਿ ਇਸ ਮੌਸਮ ਲਈ ਆਮ ਹੈ। ਭਵਿੱਖਬਾਣੀ ਤੋਂ ਪਤਾ ਲਗਦਾ ਹੈ ਕਿ ਰੁੱਤ ਦੌਰਾਨ ਆਮ ਵਰਖਾ ਹੋਣ ਦੀ ਸੰਭਾਵਨਾ ਬਹੁਤ ਹੈ ਤੇ ਘੱਟ ਮੀਂਹ ਪੈਣ ਦੀ ਸੰਭਾਵਨਾ ਥੋੜ੍ਹੀ ਹੈ।

ਕਦੋਂ ਕਿਹਾ ਜਾਂਦਾ ਹੈ ਕਿ ਮਾਨਸੂਨ ਆਮ ਵਾਂਗ ਹੈ?

ਉਸ ਮਾਨਸੂਨ ਨੂੰ ਆਮ ਸਮਝਿਆ ਜਾਂਦਾ ਹੈ ਜਦੋਂ ਔਸਤ ਮੀਂਹ, ਲੰਮੇ ਵਕਫ਼ੇ ਦੇ ਔਸਤ ਦਾ 96 ਤੋਂ 104 ਫ਼ੀ ਸਦੀ ਦੇ ਵਿਚਕਾਰ ਰਹਿੰਦਾ ਹੈ। ਦੇਸ਼ ਵਿੱਚ ਚਾਰ ਮਹੀਨੇ (ਮਈ, ਜੂਨ, ਜੁਲਾਈ ਤੇ ਅਗਸਤ) ਵਿੱਚ ਜਿੰਨੀ ਬਰਸਾਤ ਹੁੰਦੀ ਹੈ, ਉਹ ਪੂਰੇ ਸਾਲ ਪੈਣ ਵਾਲੀ ਮੀਂਹ ਦਾ ਤਕਰੀਬਨ 70 ਫ਼ੀ ਸਦੀ ਹਿੱਸਾ ਹੁੰਦੀ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਪਹਿਲੇ ਪੜਾਅ ਦੀ ਭਵਿੱਖਬਾਣੀ ਕੀਤੀ ਹੈ। ਜਦਕਿ, ਦੂਜੇ ਪੜਾਅ ਦੀ ਭਵਿੱਖਬਾਣੀ ਜੂਨ ਵਿੱਚ ਕੀਤੀ ਜਾਵੇਗੀ।

ਦੇਖੋ ਗ੍ਰਾਫਿਕਸ-