Weather Update: ਇਸ ਵਾਰ ਮਾਨਸੂਨ ਨੇ ਨਿਰਧਾਰਤ ਸਮੇਂ ਤੋਂ ਤਿੰਨ ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਇਹ 29 ਮਈ ਨੂੰ ਕੇਰਲ ਪਹੁੰਚਿਆ ਸੀ। ਮੌਸਮ ਵਿਭਾਗ ਕੇਰਲ 'ਚ ਅਗਲੇ ਪੰਜ ਦਿਨਾਂ ਤੱਕ ਭਾਰੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਬਿਹਾਰ, ਝਾਰਖੰਡ, ਉੜੀਸਾ ਸਮੇਤ ਦੱਖਣ ਦੇ ਕੁਝ ਰਾਜਾਂ ਵਿੱਚ ਧੂੜ ਭਰੀ ਹਨੇਰੀ ਆਉਣ ਦੀ ਸੰਭਾਵਨਾ ਹੈ।ਮਾਨਸੂਨ ਦੇ ਤਿੰਨ ਦਿਨ ਪਹਿਲਾਂ ਪਹੁੰਚਣ ਤੋਂ ਬਾਅਦ ਹੁਣ ਹਰ ਕੋਈ ਆਪਣੇ ਸੂਬੇ ਦੇ ਮੌਸਮ ਦੀ ਜਾਣਕਾਰੀ ਜਾਣਨਾ ਚਾਹੁੰਦਾ ਹੈ।


ਦੱਖਣੀ ਭਾਰਤ 'ਚ ਕੀ ਹੋਵੇਗੀ ਸਥਿਤੀ?
ਕੇਰਲ 'ਚ ਮਾਨਸੂਨ ਪਹੁੰਚ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਪੰਜ ਦਿਨਾਂ ਵਿੱਚ ਕੇਰਲ, ਤਾਮਿਲਨਾਡੂ, ਤੇਲੰਗਾਨਾ, ਕਰਨਾਟਕ, ਪੁਡੂਚੇਰੀ ਵਿੱਚ ਭਾਰੀ ਮੀਂਹ ਪਵੇਗਾ। ਲਕਸ਼ਦੀਪ ਵਿੱਚ 30 ਮਈ ਨੂੰ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੇਰਲ 'ਚ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ।


31 ਮਈ ਅਤੇ 1 ਜੂਨ ਨੂੰ ਵੀ ਮਿਜ਼ੋਰਮ, ਤ੍ਰਿਪੁਰਾ, ਪੱਛਮੀ ਬੰਗਾਲ, ਸਿੱਕਮ, ਅਸਾਮ, ਮੇਘਾਲਿਆ, ਪੁਡੂਚੇਰੀ, ਕਰਨਾਟਕ, ਤਾਮਿਲਨਾਡੂ ਦੇ ਕੁਝ ਖੇਤਰਾਂ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨਾਂ ਤੱਕ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਗਰਮੀ ਦੀ ਕੋਈ ਸੰਭਾਵਨਾ ਨਹੀਂ ਹੈ। ਮਤਲਬ ਦੇਸ਼ ਭਰ ਦੇ ਲੋਕਾਂ ਨੂੰ ਇਸ ਦੌਰਾਨ ਗਰਮੀ ਤੋਂ ਛੁਟਕਾਰਾ ਮਿਲੇਗਾ।


ਮਿਤੀ              ਰਾਜ/ਖੇਤਰ
01 ਜੂਨ         ਲਕਸ਼ਦੀਪ, ਪੁਡੂਚੇਰੀ, ਤਾਮਿਲਨਾਡੂ
03 ਜੂਨ         ਕਰਨਾਟਕ, ਅਸਾਮ, ਮੇਘਾਲਿਆ
04-07 ਜੂਨ    ਮਹਾਰਾਸ਼ਟਰ, ਤੇਲੰਗਾਨਾ, ਸਿੱਕਮ
08-15 ਜੂਨ    ਛੱਤੀਸਗੜ੍ਹ, ਬਿਹਾਰ, ਝਾਰਖੰਡ
16-20 ਜੂਨ    ਪੂਰਬੀ ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ
21-25 ਜੂਨ    ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ
26-30 ਜੂਨ    ਪੰਜਾਬ, ਹਰਿਆਣਾ


1 ਜੂਨ ਨੂੰ ਮੌਸਮ ਕਿਵੇਂ ਰਹੇਗਾ?
ਮੌਸਮ ਵਿਭਾਗ ਮੁਤਾਬਕ 1 ਤੋਂ 3 ਜੂਨ ਤੱਕ ਅੰਡੇਮਾਨ ਅਤੇ ਨਿਕੋਬਾਰ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਸਿੱਕਮ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਬਾਰਿਸ਼ ਹੋਵੇਗੀ। ਇਸ ਦੌਰਾਨ ਛੱਤੀਸਗੜ੍ਹ, ਗੋਆ, ਉੜੀਸਾ, ਆਂਧਰਾ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲਣਗੀਆਂ।


ਦਿੱਲੀ ਐਨਸੀਆਰ 'ਚ ਮੀਂਹ
ਸੋਮਵਾਰ ਨੂੰ ਦਿੱਲੀ-ਐੱਨ.ਸੀ.ਆਰ. 'ਚ ਮੌਸਮ ਨੇ ਕਰਵਟ ਲੈ ਲਿਆ ਅਤੇ ਕਰੀਬ ਅੱਧੇ ਘੰਟੇ ਤੱਕ ਗਰਜ ਨਾਲ ਮੀਂਹ ਪਿਆ। ਇਸ ਨਾਲ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਪਰ ਮੀਂਹ ਨਾਲ ਆਏ ਤੂਫ਼ਾਨ ਨੇ ਭਾਰੀ ਨੁਕਸਾਨ ਕੀਤਾ। ਇੱਕ ਤੋਂ ਬਾਅਦ ਇੱਕ ਪੱਛਮੀ ਗੜਬੜ ਉੱਤਰ-ਪੱਛਮੀ ਭਾਰਤ ਵਿੱਚ ਸਰਗਰਮ ਹੈ। ਇਸ ਦਾ ਅਸਰ ਦਿੱਲੀ-ਐਨਸੀਆਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਐਨਸੀਆਰ ਵਿੱਚ ਜਿਵੇਂ ਹੀ ਸ਼ਾਮ ਚਾਰ ਵਜੇ ਅਚਾਨਕ ਮੌਸਮ ਨੇ ਕਰਵਟ ਲੈ ਲਿਆ ਅਤੇ ਮੀਂਹ ਸ਼ੁਰੂ ਹੋ ਗਿਆ। ਹਾਲਾਂਕਿ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਹਵਾ ਨੇ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ 'ਚ ਭਾਰੀ ਨੁਕਸਾਨ ਕੀਤਾ ਹੈ। ਦਰੱਖਤ ਡਿੱਗਣ ਕਾਰਨ ਭਾਜਪਾ ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਦੀ ਕਾਰ ਨੁਕਸਾਨੀ ਗਈ। ਖ਼ਰਾਬ ਮੌਸਮ ਕਾਰਨ ਦਿੱਲੀ ਦੀਆਂ ਅੱਠ ਉਡਾਣਾਂ ਨੂੰ ਜੈਪੁਰ, ਲਖਨਊ, ਚੰਡੀਗੜ੍ਹ, ਅਹਿਮਦਾਬਾਦ ਅਤੇ ਦੇਹਰਾਦੂਨ ਵੱਲ ਮੋੜ ਦਿੱਤਾ ਗਿਆ ਹੈ।