ਨਵੀਂ ਦਿੱਲੀ: ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੇਂਦਰ ਸਰਕਾਰ ਤੋਂ ਗਊ ਹੱਤਿਆ ’ਤੇ ਲੱਗੀ ਪਾਬੰਦੀ ਦੇ ਘੇਰੇ ਵਿੱਚ ਬਲਦਾਂ, ਢੱਠਿਆਂ ਤੇ ਮੱਝਾਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਗਊ ਹੱਤਿਆ ’ਤੇ ਪਾਬੰਦੀ ਹੈ ਤਾਂ ਇਹ ਪਾਬੰਦੀ ਬਲਦਾਂ, ਢੱਠਿਆਂ ਤੇ ਮੱਝਾਂ ’ਤੇ ਵੀ ਲੱਗਣੀ ਚਾਹੀਦੀ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਸ਼ੇਰ-ਸ਼ੇਰਨੀ ਤੇ ਮੋਰ-ਮੋਰਨੀ ਦੋਵਾਂ ਨੂੰ ਸ਼ਿਕਾਰ ਤੋਂ ਸੁਰੱਖਿਆ ਮਿਲੀ ਹੋਈ ਹੈ ਤਾਂ ਫਿਰ ਗਊ ਦੇ ਨਾਲ ਬਲਦਾਂ ਤੇ ਢੱਠਿਆਂ ਨੂੰ ਵੀ ਸੁਰੱਖਿਆ ਮਿਲਣੀ ਚਾਹੀਦੀ ਹੈ। ਪਟੀਸ਼ਨ ਵਿੱਚ ਦਾਅਵਾ ਗਿਆ ਹੈ ਕਿ ਵੱਧ ਉਮਰ ਹੋਣ ਦੇ ਬਾਵਜੂਦ ਬਲਦਾਂ, ਢੱਠਿਆਂ ਤੇ ਮੱਝਾਂ ਦੀ ਵਰਤੋਂ ਖੇਤੀਬਾੜੀ ਤੇ ਹੋਰ ਕੰਮਾਂ ਲਈ ਕੀਤੀ ਜਾ ਸਕਦੀ ਹੈ।
ਇਨ੍ਹਾਂ ਪਸ਼ੂਆਂ ਦਾ ਗੋਬਰ ਤੇ ਮੂਤਰ ਵੀ ਖੇਤਾਂ ਵਿੱਚ ਖਾਦ ਦਾ ਕੰਮ ਕਰਦਾ ਹੈ। ਪਟੀਸ਼ਨਰ ਨੇ ਦਾਅਵਾ ਕੀਤਾ ਕਿ ਸਿਖਰਲੀ ਅਦਾਲਤ ਨੇ ਉਸ ਨੂੰ ਦਿੱਲੀ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਸੀ।
ਗਊ ਹੱਤਿਆ ਰੋਕਣ ਮਗਰੋਂ ਬਲਦਾਂ, ਢੱਠਿਆਂ ਤੇ ਮੱਝਾਂ ਦੇ ਹੱਕ 'ਚ ਆਵਾਜ਼ ਬੁਲੰਦ
ਏਬੀਪੀ ਸਾਂਝਾ
Updated at:
26 Feb 2020 04:19 PM (IST)
ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੇਂਦਰ ਸਰਕਾਰ ਤੋਂ ਗਊ ਹੱਤਿਆ ’ਤੇ ਲੱਗੀ ਪਾਬੰਦੀ ਦੇ ਘੇਰੇ ਵਿੱਚ ਬਲਦਾਂ, ਢੱਠਿਆਂ ਤੇ ਮੱਝਾਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਗਊ ਹੱਤਿਆ ’ਤੇ ਪਾਬੰਦੀ ਹੈ ਤਾਂ ਇਹ ਪਾਬੰਦੀ ਬਲਦਾਂ, ਢੱਠਿਆਂ ਤੇ ਮੱਝਾਂ ’ਤੇ ਵੀ ਲੱਗਣੀ ਚਾਹੀਦੀ ਹੈ।
- - - - - - - - - Advertisement - - - - - - - - -